21ਪੌਲੁਸ ਅਤੇ ਬਰਨਬਾਸ ਨੇ ਉਸ ਸ਼ਹਿਰ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਅਤੇ ਵੱਡੀ ਗਿਣਤੀ ਵਿੱਚ ਚੇਲੇ ਬਣਾਏ। ਫੇਰ ਉਹ ਲੁਸਤ੍ਰਾ, ਇਕੋਨਿਯਮ ਅਤੇ ਅੰਤਾਕਿਆ ਨੂੰ ਪਰਤੇ,
22ਚੇਲਿਆਂ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਪ੍ਰਤੀ ਸੱਚੇ ਰਹਿਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ, “ਸਾਨੂੰ ਪਰਮੇਸ਼ਵਰ ਦੇ ਰਾਜ ਵਿੱਚ ਵੜਨ ਲਈ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘਣਾ ਪਵੇਗਾ।”
23ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਲਈ ਹਰੇਕ ਕਲੀਸਿਆ ਵਿੱਚ ਆਗੂਆਂ ਨੂੰ ਨਿਯੁਕਤ ਕੀਤਾ। ਪ੍ਰਾਰਥਨਾ ਅਤੇ ਵਰਤ ਨਾਲ ਉਨ੍ਹਾਂ ਨੂੰ ਪ੍ਰਭੂ ਦੇ ਹੱਥੀਂ ਸੌਂਪ ਦਿੱਤਾ, ਜਿਸ ਉੱਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਸੀ।
24ਪਿਸਿਦਿਯਾ ਖੇਤਰ ਵਿੱਚੋਂ ਲੰਘਣ ਤੋਂ ਬਾਅਦ, ਉਹ ਪੈਮਫੀਲੀਆ ਖੇਤਰ ਵਿੱਚ ਆਏ,
25ਅਤੇ ਜਦੋਂ ਉਹ ਪਰਗਾ ਸ਼ਹਿਰ ਵਿੱਚ ਬਚਨ ਸੁਣਾ ਚੁੱਕੇ, ਤਾਂ ਫਿਰ ਉਹ ਹੇਠਾਂ ਅਟਾਲੀਆ ਸ਼ਹਿਰ ਚਲੇ ਗਏ।