23ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਲਈ ਹਰੇਕ ਕਲੀਸਿਆ ਵਿੱਚ ਆਗੂਆਂ ਨੂੰ ਨਿਯੁਕਤ ਕੀਤਾ। ਪ੍ਰਾਰਥਨਾ ਅਤੇ ਵਰਤ ਨਾਲ ਉਨ੍ਹਾਂ ਨੂੰ ਪ੍ਰਭੂ ਦੇ ਹੱਥੀਂ ਸੌਂਪ ਦਿੱਤਾ, ਜਿਸ ਉੱਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਸੀ।
24ਪਿਸਿਦਿਯਾ ਖੇਤਰ ਵਿੱਚੋਂ ਲੰਘਣ ਤੋਂ ਬਾਅਦ, ਉਹ ਪੈਮਫੀਲੀਆ ਖੇਤਰ ਵਿੱਚ ਆਏ,
25ਅਤੇ ਜਦੋਂ ਉਹ ਪਰਗਾ ਸ਼ਹਿਰ ਵਿੱਚ ਬਚਨ ਸੁਣਾ ਚੁੱਕੇ, ਤਾਂ ਫਿਰ ਉਹ ਹੇਠਾਂ ਅਟਾਲੀਆ ਸ਼ਹਿਰ ਚਲੇ ਗਏ।
26ਅਟਾਲੀਆ ਤੋਂ ਜਹਾਜ਼ ਤੇ ਚੜ੍ਹ ਕੇ ਅੰਤਾਕਿਆ ਨੂੰ ਚੱਲੇ ਆਏ, ਜਿੱਥੋਂ ਉਹ ਉਸ ਕੰਮ ਦੇ ਲਈ ਜੋ ਉਨ੍ਹਾਂ ਨੇ ਹੁਣ ਪੂਰਾ ਕੀਤਾ ਪਰਮੇਸ਼ਵਰ ਦੀ ਕਿਰਪਾ ਉੱਤੇ ਸੌਂਪੇ ਗਏ ਸਨ।
27ਉੱਥੇ ਪਹੁੰਚਣ ਤੇ, ਉਨ੍ਹਾਂ ਨੇ ਕਲੀਸਿਆ ਨੂੰ ਇੱਕਠੇ ਕੀਤਾ ਅਤੇ ਉਨ੍ਹਾਂ ਸਭ ਨੂੰ ਦੱਸਿਆ ਜੋ ਪਰਮੇਸ਼ਵਰ ਨੇ ਉਨ੍ਹਾਂ ਰਾਹੀਂ ਕੀਤਾ ਸੀ ਅਤੇ ਕਿਵੇਂ ਉਸ ਨੇ ਗ਼ੈਰ-ਯਹੂਦੀਆਂ ਲਈ ਨਿਹਚਾ ਦਾ ਦਰਵਾਜ਼ਾ ਖੋਲ੍ਹਿਆ ਸੀ।