1ਉਸ ਤੋਂ ਬਾਅਦ ਕੁਝ ਲੋਕ ਯਹੂਦਿਯਾ ਪ੍ਰਾਂਤ ਤੋਂ ਅੰਤਾਕਿਆ ਵਿੱਚ ਆਏ ਅਤੇ ਉਹ ਵਿਸ਼ਵਾਸੀਆਂ ਨੂੰ ਇਹ ਸਿੱਖਿਆ ਦੇ ਰਹੇ ਸਨ: “ਕਿ ਜਦੋਂ ਤੱਕ ਤੁਸੀਂ ਸੁੰਨਤ ਨਹੀਂ ਕਰਾਉਦੇ, ਮੋਸ਼ੇਹ ਦੁਆਰਾ ਸਿਖਾਏ ਗਏ ਰਿਵਾਜ ਅਨੁਸਾਰ, ਉਦੋਂ ਤੱਕ ਤੁਸੀਂ ਬਚਾਏ ਨਹੀਂ ਜਾ ਸਕਦੇ।”
2ਇਸ ਤੇ ਪੌਲੁਸ ਅਤੇ ਬਰਨਬਾਸ ਉਨ੍ਹਾਂ ਨਾਲ ਤਿੱਖੇ ਵਾਦ-ਵਿਵਾਦ ਅਤੇ ਬਹਿਸ ਕਰਨ ਲੱਗੇ। ਤਦੇ ਹੀ ਪੌਲੁਸ ਅਤੇ ਬਰਨਬਾਸ ਨਿਯੁਕਤ ਕੀਤੇ ਗਏ, ਕੁਝ ਹੋਰ ਵਿਸ਼ਵਾਸੀਆਂ ਸਮੇਤ, ਯੇਰੂਸ਼ਲੇਮ ਜਾਣ ਲਈ ਭਾਈ ਰਸੂਲਾਂ ਅਤੇ ਬਜ਼ੁਰਗਾਂ ਨਾਲ ਮਿਲ ਕੇ ਇਸ ਮਸਲੇ ਬਾਰੇ ਵਿਚਾਰ-ਵਟਾਂਦਰਾ ਕਰ ਸਕਣ।
3ਕਲੀਸਿਆ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਰਾਹ ਤੇ ਭੇਜਿਆ, ਅਤੇ ਜਦੋਂ ਉਹ ਫ਼ੈਨੀਕੇ ਅਤੇ ਸਾਮਰਿਯਾ ਪ੍ਰਾਂਤ ਦੇ ਵਿੱਚੋਂ ਹੋ ਕੇ ਜਾ ਰਹੇ ਸਨ, ਤਾਂ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪਰਾਈਆਂ ਕੌਮਾਂ ਦੇ ਲੋਕ ਵਿਸ਼ਵਾਸ ਵਿੱਚ ਆ ਰਹੇ ਹਨ। ਇਹ ਖ਼ਬਰ ਸੁਣ ਕੇ ਸਾਰੇ ਵਿਸ਼ਵਾਸੀਆਂ ਨੂੰ ਬਹੁਤ ਖੁਸ਼ੀ ਹੋਈ।