ਰਸੂਲਾਂ 16

ਉਸ ਤੋਂ ਬਾਅਦ ਪੌਲੁਸ ਦਰਬੇ ਸ਼ਹਿਰ ਨੂੰ ਆਇਆ ਅਤੇ ਫਿਰ ਉਸ ਤੋਂ ਬਾਅਦ ਉਹ ਲੁਸਤ੍ਰਾ ਸ਼ਹਿਰ ਵੱਲ ਚਲਾ ਗਿਆ, ਇੱਕ ਚੇਲਾ ਜਿਸ ਦਾ ਨਾਮ ਤਿਮੋਥਿਉਸ ਸੀ ਅਤੇ ਉਹ ਉੱਥੋਂ ਦਾ ਵਸਨੀਕ ਸੀ, ਉਸ ਦੀ ਮਾਂ ਪ੍ਰਭੂ ਯਿਸ਼ੂ ਮਸੀਹ ਦੇ ਵਿੱਚ ਇੱਕ ਵਿਸ਼ਵਾਸਯੋਗ ਯਹੂਦੀ ਵਿਸ਼ਵਾਸੀ ਸੀ, ਪਰ ਉਸ ਦਾ ਪਿਤਾ ਯੂਨਾਨੀ ਸੀ।

Acts 16:1 (UKJV) Then came he to Derbe and Lystra: and, behold, a certain disciple was there, named Timotheus, the son of a certain woman, which was a Jewess, and believed; but his father was a Greek:

1ਉਸ ਤੋਂ ਬਾਅਦ ਪੌਲੁਸ ਦਰਬੇ ਸ਼ਹਿਰ ਨੂੰ ਆਇਆ ਅਤੇ ਫਿਰ ਉਸ ਤੋਂ ਬਾਅਦ ਉਹ ਲੁਸਤ੍ਰਾ ਸ਼ਹਿਰ ਵੱਲ ਚਲਾ ਗਿਆ, ਇੱਕ ਚੇਲਾ ਜਿਸ ਦਾ ਨਾਮ ਤਿਮੋਥਿਉਸ ਸੀ ਅਤੇ ਉਹ ਉੱਥੋਂ ਦਾ ਵਸਨੀਕ ਸੀ, ਉਸ ਦੀ ਮਾਂ ਪ੍ਰਭੂ ਯਿਸ਼ੂ ਮਸੀਹ ਦੇ ਵਿੱਚ ਇੱਕ ਵਿਸ਼ਵਾਸਯੋਗ ਯਹੂਦੀ ਵਿਸ਼ਵਾਸੀ ਸੀ, ਪਰ ਉਸ ਦਾ ਪਿਤਾ ਯੂਨਾਨੀ ਸੀ।

2ਲੁਸਤ੍ਰਾ ਅਤੇ ਇਕੋਨਿਯਮ ਦੇ ਵਿਸ਼ਵਾਸੀ ਉਸ ਦੇ ਬਾਰੇ ਚੰਗੀਆਂ ਗੱਲਾਂ ਬੋਲੇ।

3ਇਸ ਲਈ ਪੌਲੁਸ ਤਿਮੋਥਿਉਸ ਨੂੰ ਆਪਣੀ ਯਾਤਰਾ ਦੌਰਾਨ ਨਾਲ ਲੈ ਕੇ ਜਾਣਾ ਚਾਹੁੰਦਾ ਸੀ, ਇਸ ਲਈ ਉਸ ਨੇ ਉਸ ਦੀ ਸੁੰਨਤ ਕਰਵਾਈ। ਕਿਉਂਕਿ ਯਹੂਦੀ ਉਸ ਜਗ੍ਹਾ ਤੇ ਰਹਿੰਦੇ ਸਨ, ਉਹ ਸਾਰੇ ਜਾਣਦੇ ਸਨ ਕਿ ਉਸ ਦਾ ਪਿਤਾ ਯੂਨਾਨੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.