ਰਸੂਲਾਂ 16

ਲੁਸਤ੍ਰਾ ਅਤੇ ਇਕੋਨਿਯਮ ਦੇ ਵਿਸ਼ਵਾਸੀ ਉਸ ਦੇ ਬਾਰੇ ਚੰਗੀਆਂ ਗੱਲਾਂ ਬੋਲੇ।

Acts 16:2 (UKJV) Which was well reported of by the brethren that were at Lystra and Iconium.

1ਉਸ ਤੋਂ ਬਾਅਦ ਪੌਲੁਸ ਦਰਬੇ ਸ਼ਹਿਰ ਨੂੰ ਆਇਆ ਅਤੇ ਫਿਰ ਉਸ ਤੋਂ ਬਾਅਦ ਉਹ ਲੁਸਤ੍ਰਾ ਸ਼ਹਿਰ ਵੱਲ ਚਲਾ ਗਿਆ, ਇੱਕ ਚੇਲਾ ਜਿਸ ਦਾ ਨਾਮ ਤਿਮੋਥਿਉਸ ਸੀ ਅਤੇ ਉਹ ਉੱਥੋਂ ਦਾ ਵਸਨੀਕ ਸੀ, ਉਸ ਦੀ ਮਾਂ ਪ੍ਰਭੂ ਯਿਸ਼ੂ ਮਸੀਹ ਦੇ ਵਿੱਚ ਇੱਕ ਵਿਸ਼ਵਾਸਯੋਗ ਯਹੂਦੀ ਵਿਸ਼ਵਾਸੀ ਸੀ, ਪਰ ਉਸ ਦਾ ਪਿਤਾ ਯੂਨਾਨੀ ਸੀ।

2ਲੁਸਤ੍ਰਾ ਅਤੇ ਇਕੋਨਿਯਮ ਦੇ ਵਿਸ਼ਵਾਸੀ ਉਸ ਦੇ ਬਾਰੇ ਚੰਗੀਆਂ ਗੱਲਾਂ ਬੋਲੇ।

3ਇਸ ਲਈ ਪੌਲੁਸ ਤਿਮੋਥਿਉਸ ਨੂੰ ਆਪਣੀ ਯਾਤਰਾ ਦੌਰਾਨ ਨਾਲ ਲੈ ਕੇ ਜਾਣਾ ਚਾਹੁੰਦਾ ਸੀ, ਇਸ ਲਈ ਉਸ ਨੇ ਉਸ ਦੀ ਸੁੰਨਤ ਕਰਵਾਈ। ਕਿਉਂਕਿ ਯਹੂਦੀ ਉਸ ਜਗ੍ਹਾ ਤੇ ਰਹਿੰਦੇ ਸਨ, ਉਹ ਸਾਰੇ ਜਾਣਦੇ ਸਨ ਕਿ ਉਸ ਦਾ ਪਿਤਾ ਯੂਨਾਨੀ ਸੀ।

4ਜਦੋਂ ਪੌਲੁਸ, ਸੀਲਾਸ ਅਤੇ ਤਿਮੋਥਿਉਸ ਨਗਰ-ਨਗਰ ਦੀ ਯਾਤਰਾ ਕਰ ਰਹੇ ਸਨ, ਤਾਂ ਉਹ ਹੁਕਮ ਜਿਹੜੇ ਯੇਰੂਸ਼ਲੇਮ ਵਿੱਚ ਰਸੂਲਾਂ ਅਤੇ ਬਜ਼ੁਰਗਾਂ ਨੇ ਠਹਿਰਾਏ ਸਨ, ਉਨ੍ਹਾਂ ਨੂੰ ਮੰਨਣ ਲਈ ਵਿਸ਼ਵਾਸੀਆ ਨੂੰ ਸੌਂਪ ਦੇਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.