ਰਸੂਲਾਂ 16

ਜਦੋਂ ਪੌਲੁਸ, ਸੀਲਾਸ ਅਤੇ ਤਿਮੋਥਿਉਸ ਨਗਰ-ਨਗਰ ਦੀ ਯਾਤਰਾ ਕਰ ਰਹੇ ਸਨ, ਤਾਂ ਉਹ ਹੁਕਮ ਜਿਹੜੇ ਯੇਰੂਸ਼ਲੇਮ ਵਿੱਚ ਰਸੂਲਾਂ ਅਤੇ ਬਜ਼ੁਰਗਾਂ ਨੇ ਠਹਿਰਾਏ ਸਨ, ਉਨ੍ਹਾਂ ਨੂੰ ਮੰਨਣ ਲਈ ਵਿਸ਼ਵਾਸੀਆ ਨੂੰ ਸੌਂਪ ਦੇਵੇ।

Acts 16:4 (UKJV) And as they went through the cities, they delivered them the decrees in order to keep, that were ordained of the apostles and elders which were at Jerusalem.

2ਲੁਸਤ੍ਰਾ ਅਤੇ ਇਕੋਨਿਯਮ ਦੇ ਵਿਸ਼ਵਾਸੀ ਉਸ ਦੇ ਬਾਰੇ ਚੰਗੀਆਂ ਗੱਲਾਂ ਬੋਲੇ।

3ਇਸ ਲਈ ਪੌਲੁਸ ਤਿਮੋਥਿਉਸ ਨੂੰ ਆਪਣੀ ਯਾਤਰਾ ਦੌਰਾਨ ਨਾਲ ਲੈ ਕੇ ਜਾਣਾ ਚਾਹੁੰਦਾ ਸੀ, ਇਸ ਲਈ ਉਸ ਨੇ ਉਸ ਦੀ ਸੁੰਨਤ ਕਰਵਾਈ। ਕਿਉਂਕਿ ਯਹੂਦੀ ਉਸ ਜਗ੍ਹਾ ਤੇ ਰਹਿੰਦੇ ਸਨ, ਉਹ ਸਾਰੇ ਜਾਣਦੇ ਸਨ ਕਿ ਉਸ ਦਾ ਪਿਤਾ ਯੂਨਾਨੀ ਸੀ।

4ਜਦੋਂ ਪੌਲੁਸ, ਸੀਲਾਸ ਅਤੇ ਤਿਮੋਥਿਉਸ ਨਗਰ-ਨਗਰ ਦੀ ਯਾਤਰਾ ਕਰ ਰਹੇ ਸਨ, ਤਾਂ ਉਹ ਹੁਕਮ ਜਿਹੜੇ ਯੇਰੂਸ਼ਲੇਮ ਵਿੱਚ ਰਸੂਲਾਂ ਅਤੇ ਬਜ਼ੁਰਗਾਂ ਨੇ ਠਹਿਰਾਏ ਸਨ, ਉਨ੍ਹਾਂ ਨੂੰ ਮੰਨਣ ਲਈ ਵਿਸ਼ਵਾਸੀਆ ਨੂੰ ਸੌਂਪ ਦੇਵੇ।

5ਇਸ ਲਈ ਕਲੀਸਿਆ ਦੀ ਨਿਹਚਾ ਵਿੱਚ ਮਜ਼ਬੂਤੀ ਆਈ ਅਤੇ ਰੋਜ਼ ਵਿਸ਼ਵਾਸ ਕਰਨ ਵਾਲਿਆਂ ਦੀ ਗਿਣਤੀ ਵਧਦੀ ਗਈ।

6ਪੌਲੁਸ ਅਤੇ ਉਸ ਦੇ ਸਾਥੀ ਫ਼ਰੂਗਿਯਾ ਅਤੇ ਗਲਾਤਿਆ ਪ੍ਰਾਂਤ ਦੇ ਸਾਰੇ ਇਲਾਕਿਆਂ ਵਿੱਚ ਗਏ, ਜਦੋਂ ਕਿ ਪਵਿੱਤਰ ਆਤਮਾ ਨੇ ਏਸ਼ੀਆ ਦੇ ਪ੍ਰਾਂਤ ਵਿੱਚ ਬਚਨ ਦਾ ਪ੍ਰਚਾਰ ਕਰਨ ਤੋਂ ਰੋਕਿਆ ਹੋਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.