19ਉਹ ਅਫ਼ਸੀਆਂ ਸ਼ਹਿਰ ਪਹੁੰਚੇ, ਜਿੱਥੇ ਪੌਲੁਸ ਨੇ ਪਰਿਸਕਾ ਅਤੇ ਅਕੂਲਾ ਨੂੰ ਛੱਡ ਦਿੱਤਾ। ਉਹ ਖੁਦ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਉਸ ਨੇ ਉੱਥੇ ਯਹੂਦੀਆਂ ਨਾਲ ਬਹਿਸ ਕੀਤੀ।
20ਜਦੋਂ ਉਨ੍ਹਾਂ ਨੇ ਪੌਲੁਸ ਨੂੰ ਉਨ੍ਹਾਂ ਨਾਲ ਕੁਝ ਦਿਨ ਬਿਤਾਉਣ ਲਈ ਕਿਹਾ, ਤਾਂ ਉਸ ਨੇ ਇਨਕਾਰ ਕਰ ਦਿੱਤਾ।
21ਪਰ ਜਦੋਂ ਉਹ ਉਨ੍ਹਾਂ ਕੋਲੋ ਚਲਾ ਜਾਣ ਲੱਗਾ ਸੀ, ਤਾਂ ਉਸ ਨੇ ਵਾਅਦਾ ਕੀਤਾ, “ਭਾਈ ਜੇ ਪਰਮੇਸ਼ਵਰ ਦੀ ਮਰਜ਼ੀ ਹੋਈ ਤਾਂ ਮੈਂ ਤੁਹਾਡੇ ਕੋਲ ਫਿਰ ਵਾਪਸ ਆਵਾਂਗਾ।” ਅਤੇ ਫਿਰ ਉਹ ਜਹਾਜ਼ ਤੇ ਚੜ੍ਹ ਕੇ ਅਫ਼ਸੀਆਂ ਤੋਂ ਚੱਲਿਆ ਗਿਆ।
22ਜਦੋਂ ਉਹ ਕੈਸਰਿਆ ਵਿਖੇ ਪਹੁੰਚਿਆ, ਉਹ ਯੇਰੂਸ਼ਲੇਮ ਗਿਆ ਅਤੇ ਕਲੀਸਿਆ ਨੂੰ ਨਮਸਕਾਰ ਕੀਤਾ ਅਤੇ ਫਿਰ ਅੰਤਾਕਿਆ ਨੂੰ ਚਲਾ ਗਿਆ।
23ਅੰਤਾਕਿਆ ਵਿੱਚ ਕੁਝ ਦਿਨ ਬਿਤਾਉਣ ਤੋਂ ਬਾਅਦ, ਪੌਲੁਸ ਉਸ ਥਾਂ ਤੋਂ ਚਲਿਆ ਗਿਆ ਅਤੇ ਗਲਾਤਿਆ ਅਤੇ ਫ਼ਰੂਗਿਯਾ ਦੇ ਖੇਤਰ ਵਿੱਚ ਥਾਂ-ਥਾਂ ਯਾਤਰਾ ਕੀਤੀ, ਅਤੇ ਸਾਰੇ ਚੇਲਿਆਂ ਨੂੰ ਤਕੜਾ ਕੀਤਾ।