ਰਸੂਲਾਂ 18

ਜਦੋਂ ਅਪੁੱਲੋਸ ਅਖਾਯਾ ਪ੍ਰਾਂਤ ਜਾਣਾ ਚਾਹੁੰਦਾ ਸੀ, ਤਾਂ ਵਿਸ਼ਵਾਸੀਆ ਨੇ ਉਸ ਨੂੰ ਉਤਸ਼ਾਹਿਤ ਕੀਤਾ ਅਤੇ ਉੱਥੇ ਦੇ ਚੇਲਿਆਂ ਨੇ ਉਸ ਦਾ ਸਵਾਗਤ ਕਰਨ ਲਈ ਪੱਤਰ ਲਿਖਿਆ। ਜਦੋਂ ਉਹ ਪਹੁੰਚੇ, ਉਹ ਉਨ੍ਹਾਂ ਲਈ ਵੱਡੀ ਸਹਾਇਤਾ ਹੋਈ ਜਿਨ੍ਹਾਂ ਨੇ ਕਿਰਪਾ ਦੁਆਰਾ ਵਿਸ਼ਵਾਸ ਕੀਤਾ ਸੀ।

Acts 18:27 (UKJV) And when he was disposed to pass into Achaia, the brethren wrote, exhorting the disciples to receive him: who, when he was come, helped them much which had believed through grace:

25ਇਸ ਨੇ ਪ੍ਰਭੂ ਦੇ ਰਾਹ ਦੀ ਸਿੱਖਿਆ ਪਾਈ ਸੀ, ਅਤੇ ਆਤਮਿਕ ਉਤਸ਼ਾਹ ਨਾਲ ਯਿਸ਼ੂ ਦੀਆਂ ਗੱਲਾਂ ਪੂਰੀ ਰੀਝ ਨਾਲ ਸੁਣਾਉਂਦਾ ਅਤੇ ਸਿਖਾਉਂਦਾ ਸੀ, ਹਾਲਾਂਕਿ ਉਹ ਸਿਰਫ ਯੋਹਨ ਦੇ ਬਪਤਿਸਮੇ ਬਾਰੇ ਹੀ ਜਾਣਦਾ ਸੀ।

26ਉਹ ਪ੍ਰਾਰਥਨਾ ਸਥਾਨ ਵਿੱਚ ਬੇਧੜਕ ਬੋਲਣ ਲੱਗਾ। ਪਰ ਜਦੋਂ ਪਰਿਸਕਾ ਅਤੇ ਅਕੂਲਾ ਨੇ ਉਹ ਨੂੰ ਸੁਣਿਆ, ਤਾਂ ਉਸ ਨੂੰ ਆਪਣੇ ਘਰ ਲਿਆਦਾਂ ਅਤੇ ਉਸ ਨੂੰ ਪਰਮੇਸ਼ਵਰ ਦਾ ਰਾਹ ਹੋਰ ਵੀ ਠੀਕ ਤਰ੍ਹਾਂ ਨਾਲ ਦੱਸਿਆ।

27ਜਦੋਂ ਅਪੁੱਲੋਸ ਅਖਾਯਾ ਪ੍ਰਾਂਤ ਜਾਣਾ ਚਾਹੁੰਦਾ ਸੀ, ਤਾਂ ਵਿਸ਼ਵਾਸੀਆ ਨੇ ਉਸ ਨੂੰ ਉਤਸ਼ਾਹਿਤ ਕੀਤਾ ਅਤੇ ਉੱਥੇ ਦੇ ਚੇਲਿਆਂ ਨੇ ਉਸ ਦਾ ਸਵਾਗਤ ਕਰਨ ਲਈ ਪੱਤਰ ਲਿਖਿਆ। ਜਦੋਂ ਉਹ ਪਹੁੰਚੇ, ਉਹ ਉਨ੍ਹਾਂ ਲਈ ਵੱਡੀ ਸਹਾਇਤਾ ਹੋਈ ਜਿਨ੍ਹਾਂ ਨੇ ਕਿਰਪਾ ਦੁਆਰਾ ਵਿਸ਼ਵਾਸ ਕੀਤਾ ਸੀ।

28ਅਪੁੱਲੋਸ ਜ਼ਬਰਦਸਤੀ ਯਹੂਦੀ ਆਗੂਆਂ ਦੇ ਨਾਲ ਜਨਤਕ ਤੌਰ ਤੇ ਬਹਿਸ ਕਰ ਰਿਹਾ ਸੀ, ਪਵਿੱਤਰ ਸ਼ਾਸਤਰਾਂ ਦਾ ਹਵਾਲਾ ਦੇ ਕੇ ਉਸ ਨੇ ਲੋਕਾਂ ਨੂੰ ਸਾਬਤ ਕੀਤਾ ਕਿ ਯਿਸ਼ੂ ਮਸੀਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.