18ਹੁਣ ਪ੍ਰਭੂ ਉੱਤੇ ਵਿਸ਼ਵਾਸ ਕਰਨ ਵਾਲੇ ਬਹੁਤ ਸਾਰੇ ਆਏ ਅਤੇ ਖੁਲ੍ਹ ਕੇ ਉਨ੍ਹਾਂ ਨੇ ਆਪਣੇ ਪਾਪਾਂ ਨੂੰ ਕਬੂਲ ਕੀਤਾ।
19ਬਹੁਤ ਸਾਰੇ ਜਿਨ੍ਹਾਂ ਨੇ ਜਾਦੂ-ਟੂਣਾ ਕਰਨ ਦਾ ਅਭਿਆਸ ਕੀਤਾ ਸੀ, ਆਪਣੀਆਂ ਪੋਥੀਆਂ ਨੂੰ ਇਕੱਠੀਆਂ ਕਰਕੇ ਲਿਆਏ ਅਤੇ ਸਾਰਿਆਂ ਦੇ ਸਾਹਮਣੇ ਸਾੜ ਦਿੱਤਾ। ਜਦੋਂ ਉਨ੍ਹਾਂ ਨੇ ਪੋਥੀਆਂ ਦੀ ਕੀਮਤ ਦਾ ਜੋੜ ਕੀਤਾ, ਤਾਂ ਕੁਲ ਮਿਲਾ ਕੇ ਪੰਜਾਹ ਹਜ਼ਾਰ ਰੁਪਿਆ ਹੋਇਆ।
20ਇਸ ਤਰ੍ਹਾਂ ਪ੍ਰਭੂ ਦਾ ਬਚਨ ਜ਼ੋਰ ਨਾਲ ਫੈਲਦਾ ਅਤੇ ਸ਼ਕਤੀ ਵਿੱਚ ਵਧਦਾ ਗਿਆ।
21ਇਸ ਤੋਂ ਬਾਅਦ ਪੌਲੁਸ ਨੇ ਆਪਣੇ ਮਨ ਵਿੱਚ ਮਕਦੂਨਿਯਾ ਅਤੇ ਅਖਾਯਾ ਰਾਹੀਂ ਯੇਰੂਸ਼ਲੇਮ ਜਾਣ ਦਾ ਫ਼ੈਸਲਾ ਕੀਤਾ। ਉਹ ਮਨ ਹੀ ਮਨ ਸੋਚ ਰਿਹਾ ਸੀ, “ਇਸ ਸਭ ਤੋਂ ਬਾਅਦ, ਮੇਰਾ ਰੋਮ ਜਾਣਾ ਠੀਕ ਰਹੇਗਾ।”
22ਉਸ ਨੇ ਆਪਣੇ ਦੋ ਸਹਾਇਕ ਤਿਮੋਥਿਉਸ ਅਤੇ ਇਰਾਸਤੁਸ ਨੂੰ ਮਕਦੂਨਿਯਾ ਭੇਜਿਆ, ਜਦੋਂ ਕਿ ਉਹ ਏਸ਼ੀਆ ਦੇ ਪ੍ਰਾਂਤ ਵਿੱਚ ਥੋੜਾ ਸਮਾਂ ਰਿਹਾ।