ਰਸੂਲਾਂ 19

ਇਸ ਤੋਂ ਬਾਅਦ ਪੌਲੁਸ ਨੇ ਆਪਣੇ ਮਨ ਵਿੱਚ ਮਕਦੂਨਿਯਾ ਅਤੇ ਅਖਾਯਾ ਰਾਹੀਂ ਯੇਰੂਸ਼ਲੇਮ ਜਾਣ ਦਾ ਫ਼ੈਸਲਾ ਕੀਤਾ। ਉਹ ਮਨ ਹੀ ਮਨ ਸੋਚ ਰਿਹਾ ਸੀ, “ਇਸ ਸਭ ਤੋਂ ਬਾਅਦ, ਮੇਰਾ ਰੋਮ ਜਾਣਾ ਠੀਕ ਰਹੇਗਾ।”

Acts 19:21 (UKJV) After these things were ended, Paul purposed in the spirit, when he had passed through Macedonia and Achaia, to go to Jerusalem, saying, After I have been there, I must also see Rome.

19ਬਹੁਤ ਸਾਰੇ ਜਿਨ੍ਹਾਂ ਨੇ ਜਾਦੂ-ਟੂਣਾ ਕਰਨ ਦਾ ਅਭਿਆਸ ਕੀਤਾ ਸੀ, ਆਪਣੀਆਂ ਪੋਥੀਆਂ ਨੂੰ ਇਕੱਠੀਆਂ ਕਰਕੇ ਲਿਆਏ ਅਤੇ ਸਾਰਿਆਂ ਦੇ ਸਾਹਮਣੇ ਸਾੜ ਦਿੱਤਾ। ਜਦੋਂ ਉਨ੍ਹਾਂ ਨੇ ਪੋਥੀਆਂ ਦੀ ਕੀਮਤ ਦਾ ਜੋੜ ਕੀਤਾ, ਤਾਂ ਕੁਲ ਮਿਲਾ ਕੇ ਪੰਜਾਹ ਹਜ਼ਾਰ ਰੁਪਿਆ ਹੋਇਆ।

20ਇਸ ਤਰ੍ਹਾਂ ਪ੍ਰਭੂ ਦਾ ਬਚਨ ਜ਼ੋਰ ਨਾਲ ਫੈਲਦਾ ਅਤੇ ਸ਼ਕਤੀ ਵਿੱਚ ਵਧਦਾ ਗਿਆ।

21ਇਸ ਤੋਂ ਬਾਅਦ ਪੌਲੁਸ ਨੇ ਆਪਣੇ ਮਨ ਵਿੱਚ ਮਕਦੂਨਿਯਾ ਅਤੇ ਅਖਾਯਾ ਰਾਹੀਂ ਯੇਰੂਸ਼ਲੇਮ ਜਾਣ ਦਾ ਫ਼ੈਸਲਾ ਕੀਤਾ। ਉਹ ਮਨ ਹੀ ਮਨ ਸੋਚ ਰਿਹਾ ਸੀ, “ਇਸ ਸਭ ਤੋਂ ਬਾਅਦ, ਮੇਰਾ ਰੋਮ ਜਾਣਾ ਠੀਕ ਰਹੇਗਾ।”

22ਉਸ ਨੇ ਆਪਣੇ ਦੋ ਸਹਾਇਕ ਤਿਮੋਥਿਉਸ ਅਤੇ ਇਰਾਸਤੁਸ ਨੂੰ ਮਕਦੂਨਿਯਾ ਭੇਜਿਆ, ਜਦੋਂ ਕਿ ਉਹ ਏਸ਼ੀਆ ਦੇ ਪ੍ਰਾਂਤ ਵਿੱਚ ਥੋੜਾ ਸਮਾਂ ਰਿਹਾ।

23ਉਸ ਸਮੇਂ ਪ੍ਰਭੂ ਦੇ ਰਸਤੇ ਬਾਰੇ ਵਿੱਚ ਇੱਕ ਬਹੁਤ ਵੱਡਾ ਹੰਗਾਮਾ ਅਫ਼ਸੀਆਂ ਦੇ ਸ਼ਹਿਰ ਵਿੱਚ ਹੋਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.