20ਇਸ ਤਰ੍ਹਾਂ ਪ੍ਰਭੂ ਦਾ ਬਚਨ ਜ਼ੋਰ ਨਾਲ ਫੈਲਦਾ ਅਤੇ ਸ਼ਕਤੀ ਵਿੱਚ ਵਧਦਾ ਗਿਆ।
21ਇਸ ਤੋਂ ਬਾਅਦ ਪੌਲੁਸ ਨੇ ਆਪਣੇ ਮਨ ਵਿੱਚ ਮਕਦੂਨਿਯਾ ਅਤੇ ਅਖਾਯਾ ਰਾਹੀਂ ਯੇਰੂਸ਼ਲੇਮ ਜਾਣ ਦਾ ਫ਼ੈਸਲਾ ਕੀਤਾ। ਉਹ ਮਨ ਹੀ ਮਨ ਸੋਚ ਰਿਹਾ ਸੀ, “ਇਸ ਸਭ ਤੋਂ ਬਾਅਦ, ਮੇਰਾ ਰੋਮ ਜਾਣਾ ਠੀਕ ਰਹੇਗਾ।”
22ਉਸ ਨੇ ਆਪਣੇ ਦੋ ਸਹਾਇਕ ਤਿਮੋਥਿਉਸ ਅਤੇ ਇਰਾਸਤੁਸ ਨੂੰ ਮਕਦੂਨਿਯਾ ਭੇਜਿਆ, ਜਦੋਂ ਕਿ ਉਹ ਏਸ਼ੀਆ ਦੇ ਪ੍ਰਾਂਤ ਵਿੱਚ ਥੋੜਾ ਸਮਾਂ ਰਿਹਾ।
23ਉਸ ਸਮੇਂ ਪ੍ਰਭੂ ਦੇ ਰਸਤੇ ਬਾਰੇ ਵਿੱਚ ਇੱਕ ਬਹੁਤ ਵੱਡਾ ਹੰਗਾਮਾ ਅਫ਼ਸੀਆਂ ਦੇ ਸ਼ਹਿਰ ਵਿੱਚ ਹੋਇਆ।
24ਕਿਉਂ ਜੋ ਦੇਮੇਤ੍ਰਿਯੁਸ ਨਾਮ ਦਾ ਇੱਕ ਸੁਨਿਆਰ ਅਰਤਿਮਿਸ ਦੇ ਚਾਂਦੀ ਦਾ ਮੰਦਰ ਬਣਵਾ ਕੇ, ਕਾਰੀਗਰਾਂ ਨੂੰ ਬਹੁਤ ਕੰਮ ਦੁਆਉਂਦਾ ਸੀ।