22ਉਸ ਨੇ ਆਪਣੇ ਦੋ ਸਹਾਇਕ ਤਿਮੋਥਿਉਸ ਅਤੇ ਇਰਾਸਤੁਸ ਨੂੰ ਮਕਦੂਨਿਯਾ ਭੇਜਿਆ, ਜਦੋਂ ਕਿ ਉਹ ਏਸ਼ੀਆ ਦੇ ਪ੍ਰਾਂਤ ਵਿੱਚ ਥੋੜਾ ਸਮਾਂ ਰਿਹਾ।
23ਉਸ ਸਮੇਂ ਪ੍ਰਭੂ ਦੇ ਰਸਤੇ ਬਾਰੇ ਵਿੱਚ ਇੱਕ ਬਹੁਤ ਵੱਡਾ ਹੰਗਾਮਾ ਅਫ਼ਸੀਆਂ ਦੇ ਸ਼ਹਿਰ ਵਿੱਚ ਹੋਇਆ।
24ਕਿਉਂ ਜੋ ਦੇਮੇਤ੍ਰਿਯੁਸ ਨਾਮ ਦਾ ਇੱਕ ਸੁਨਿਆਰ ਅਰਤਿਮਿਸ ਦੇ ਚਾਂਦੀ ਦਾ ਮੰਦਰ ਬਣਵਾ ਕੇ, ਕਾਰੀਗਰਾਂ ਨੂੰ ਬਹੁਤ ਕੰਮ ਦੁਆਉਂਦਾ ਸੀ।
25ਦੇਮੇਤ੍ਰਿਯੁਸ ਨੇ ਆਪਣੇ ਕਾਮਿਆਂ ਅਤੇ ਉਨ੍ਹਾਂ ਹੋਰਾਂ ਦੀ ਵੀ ਇੱਕ ਮੀਟਿੰਗ ਸੱਦੀ ਜਿਨ੍ਹਾਂ ਨੇ ਚਾਂਦੀ ਦੀਆਂ ਛੋਟੀਆਂ ਮੂਰਤੀਆਂ ਬਣਾਈਆਂ। ਉਸ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਦੋਸਤੋ, ਤੁਸੀਂ ਜਾਣਦੇ ਹੋ ਕਿ ਅਸੀਂ ਆਪਣੇ ਇਸ ਕਿਸਮ ਦੇ ਕੰਮ ਕਰਕੇ ਬਹੁਤ ਸਾਰਾ ਪੈਸਾ ਕਮਾਉਂਦੇ ਹਾਂ।
26ਨਾਲ ਹੀ, ਤੁਸੀਂ ਜਾਣਦੇ ਹੋ ਕਿ ਕਿਵੇਂ ਇਸ ਪੌਲੁਸ ਨੇ ਇੱਥੇ ਅਫ਼ਸੀਆਂ ਵਿੱਚ ਅਤੇ ਅਸਲ ਵਿੱਚ ਪੂਰੇ ਏਸ਼ੀਆ ਪ੍ਰਾਂਤ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਯਕੀਨ ਦਿਵਾਇਆ ਅਤੇ ਗੁਮਰਾਹ ਕੀਤਾ ਹੋਇਆ ਹੈ। ਉਹ ਕਹਿੰਦਾ ਹੈ ਕਿ ਮਨੁੱਖ ਦੇ ਹੱਥਾਂ ਦੁਆਰਾ ਬਣਾਏ ਦੇਵਤੇ ਕੋਈ ਵੀ ਦੇਵਤਾ ਨਹੀਂ ਹਨ।