ਰਸੂਲਾਂ 2

ਉਸ ਨੇ ਉਹ ਪਹਿਲਾਂ ਹੀ ਵੇਖਿਆ ਜੋ ਵਾਪਰਨਾ ਸੀ, ਉਸ ਨੇ ਮਸੀਹ ਦੇ ਪੁਨਰ-ਉਥਾਨ ਬਾਰੇ ਗੱਲ ਕੀਤੀ, ਕਿ ਉਹ ਪਤਾਲ ਵਿੱਚ ਨਾ ਛੱਡਿਆ ਜਾਵੇਗਾ, ਅਤੇ ਨਾ ਉਸ ਦਾ ਸਰੀਰ ਸੜਨ ਦੇਵੇਂਗਾ।

Acts 2:31 (UKJV) He seeing this before spoke of the resurrection of Christ, that his soul was not left in hell, neither his flesh did see corruption.

29“ਹੇ ਇਸਰਾਏਲੀ ਭਾਈਉ, ਮੈਂ ਸਾਡੇ ਪੁਰਖ ਦਾਵੀਦ ਰਾਜਾ ਦੇ ਵਿਖੇ ਤੁਹਾਨੂੰ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉਹ ਮਰਿਆ ਤੇ ਦੱਬਿਆ ਗਿਆ, ਅਤੇ ਉਹ ਦੀ ਕਬਰ ਅੱਜ ਤੱਕ ਸਾਡੇ ਵਿੱਚ ਹੈ।

30ਪਰ ਉਹ ਇੱਕ ਨਬੀ ਸੀ ਅਤੇ ਇਹ ਜਾਣਦਾ ਸੀ ਜੋ ਪਰਮੇਸ਼ਵਰ ਨੇ ਮੇਰੇ ਨਾਲ ਵਾਇਦੇ ਦੀ ਸਹੁੰ ਖਾਧੀ ਹੈ ਕਿ ਤੇਰੇ ਵੰਸ਼ ਵਿੱਚੋਂ ਇੱਕ ਨੂੰ ਮੈਂ ਤੇਰੇ ਸਿੰਘਾਸਣ ਉੱਤੇ ਬਿਠਾਵਾਂਗਾ।

31ਉਸ ਨੇ ਉਹ ਪਹਿਲਾਂ ਹੀ ਵੇਖਿਆ ਜੋ ਵਾਪਰਨਾ ਸੀ, ਉਸ ਨੇ ਮਸੀਹ ਦੇ ਪੁਨਰ-ਉਥਾਨ ਬਾਰੇ ਗੱਲ ਕੀਤੀ, ਕਿ ਉਹ ਪਤਾਲ ਵਿੱਚ ਨਾ ਛੱਡਿਆ ਜਾਵੇਗਾ, ਅਤੇ ਨਾ ਉਸ ਦਾ ਸਰੀਰ ਸੜਨ ਦੇਵੇਂਗਾ।

32ਉਸ ਯਿਸ਼ੂ ਨੂੰ ਪਰਮੇਸ਼ਵਰ ਨੇ ਜਿਉਂਦਾ ਉੱਠਾਇਆ, ਅਤੇ ਜਿਸ ਦੇ ਅਸੀਂ ਸਭ ਗਵਾਹ ਹਾਂ।

33ਉਹ ਪਰਮੇਸ਼ਵਰ ਦੇ ਸੱਜੇ ਹੱਥ ਅੱਤ ਉੱਚਾ ਹੋ ਕੇ, ਪਿਤਾ ਤੋਂ ਪਵਿੱਤਰ ਆਤਮਾ ਦਾ ਵਾਅਦਾ ਪਾ ਕੇ ਉਸ ਨੇ ਇਹ ਜੋ ਤੁਸੀਂ ਵੇਖਦੇ ਅਤੇ ਸੁਣਦੇ ਹੋ ਤੁਹਾਡੇ ਉੱਤੇ ਵਹਾ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.