31ਉਸ ਨੇ ਉਹ ਪਹਿਲਾਂ ਹੀ ਵੇਖਿਆ ਜੋ ਵਾਪਰਨਾ ਸੀ, ਉਸ ਨੇ ਮਸੀਹ ਦੇ ਪੁਨਰ-ਉਥਾਨ ਬਾਰੇ ਗੱਲ ਕੀਤੀ, ਕਿ ਉਹ ਪਤਾਲ ਵਿੱਚ ਨਾ ਛੱਡਿਆ ਜਾਵੇਗਾ, ਅਤੇ ਨਾ ਉਸ ਦਾ ਸਰੀਰ ਸੜਨ ਦੇਵੇਂਗਾ।
32ਉਸ ਯਿਸ਼ੂ ਨੂੰ ਪਰਮੇਸ਼ਵਰ ਨੇ ਜਿਉਂਦਾ ਉੱਠਾਇਆ, ਅਤੇ ਜਿਸ ਦੇ ਅਸੀਂ ਸਭ ਗਵਾਹ ਹਾਂ।
33ਉਹ ਪਰਮੇਸ਼ਵਰ ਦੇ ਸੱਜੇ ਹੱਥ ਅੱਤ ਉੱਚਾ ਹੋ ਕੇ, ਪਿਤਾ ਤੋਂ ਪਵਿੱਤਰ ਆਤਮਾ ਦਾ ਵਾਅਦਾ ਪਾ ਕੇ ਉਸ ਨੇ ਇਹ ਜੋ ਤੁਸੀਂ ਵੇਖਦੇ ਅਤੇ ਸੁਣਦੇ ਹੋ ਤੁਹਾਡੇ ਉੱਤੇ ਵਹਾ ਦਿੱਤਾ।
34ਕਿਉਂ ਜੋ ਦਾਵੀਦ ਸਵਰਗ ਵਿੱਚ ਉੱਪਰ ਉਠਾਇਆ ਨਾ ਗਿਆ, ਫਿਰ ਵੀ ਉਹ ਆਖਦਾ ਹੈ, “ ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ: “ਮੇਰੇ ਸੱਜੇ ਪਾਸੇ ਬੈਠੋ
35ਜਦੋਂ ਤੱਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਹੀਂ ਬਣਾਓਦਾ।” ’