ਰਸੂਲਾਂ 20

ਫਿਰ ਉਹ ਉੱਪਰ ਦੀ ਮੰਜਿਲ ਉੱਤੇ ਚਲਾ ਗਿਆ ਅਤੇ ਰੋਟੀ ਤੋੜ ਕੇ ਖਾਧੀ ਅਤੇ ਐਨਾ ਚਿਰ ਗੱਲਾਂ ਕਰਦਾ ਰਿਹਾ ਜੋ ਦਿਨ ਚੜ੍ਹ ਗਿਆ, ਤਦ ਉਹ ਤੁਰ ਪਿਆ।

Acts 20:11 (UKJV) When he therefore was come up again, and had broken bread, and eaten, and talked a long while, even till break of day, so he departed.

9ਇੱਕ ਖਿੜਕੀ ਵਿੱਚ ਯੂਟੀਕੁਸ ਨਾਮ ਦਾ ਇੱਕ ਨੌਜਵਾਨ ਬੈਠਾ ਹੋਇਆ ਸੀ, ਜੋ ਡੂੰਘੀ ਨੀਂਦ ਵਿੱਚ ਝਪਕੀ ਲੈ ਰਿਹਾ ਸੀ ਜਿਵੇਂ-ਜਿਵੇਂ ਪੌਲੁਸ ਗੱਲਾਂ ਕਰ ਰਿਹਾ ਸੀ। ਜਦੋਂ ਉਹ ਗਹਿਰੀ ਨੀਂਦ ਵਿੱਚ ਸੌਂ ਗਿਆ ਸੀ, ਤਾਂ ਉਹ ਤੀਜੀ ਮੰਜਿਲ ਤੋਂ ਜ਼ਮੀਨ ਉੱਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।

10ਪੌਲੁਸ ਵੀ ਹੇਠਾਂ ਉਤਰ ਆਇਆ। ਉਹ ਨੂੰ ਜੱਫੇ ਵਿੱਚ ਲਿਆ ਅਤੇ ਜਵਾਨ ਆਦਮੀ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਗਲ਼ ਨਾਲ ਲਾ ਲਿਆ। ਤਦ ਉਸ ਨੇ ਆਸੇ-ਪਾਸੇ ਖੜ੍ਹੇ ਲੋਕਾਂ ਨੂੰ ਕਿਹਾ, “ਚਿੰਤਾ ਨਾ ਕਰੋ ਉਹ ਜੀਉਂਦਾ ਹੈ!”

11ਫਿਰ ਉਹ ਉੱਪਰ ਦੀ ਮੰਜਿਲ ਉੱਤੇ ਚਲਾ ਗਿਆ ਅਤੇ ਰੋਟੀ ਤੋੜ ਕੇ ਖਾਧੀ ਅਤੇ ਐਨਾ ਚਿਰ ਗੱਲਾਂ ਕਰਦਾ ਰਿਹਾ ਜੋ ਦਿਨ ਚੜ੍ਹ ਗਿਆ, ਤਦ ਉਹ ਤੁਰ ਪਿਆ।

12ਲੋਕ ਨੌਜਵਾਨ ਨੂੰ ਜ਼ਿੰਦਾ ਘਰ ਲੈ ਗਏ ਅਤੇ ਉਨ੍ਹਾਂ ਨੂੰ ਬਹੁਤ ਦਿਲਾਸਾ ਮਿਲਿਆ। ਕਿਉਂਕਿ ਉਹ ਦੁਬਾਰਾ ਜੋ ਜ਼ਿੰਦਾ ਹੋਇਆਂ ਸੀ।

13ਅਸੀਂ ਜਹਾਜ਼ ਵੱਲ ਵਧੇ ਅਤੇ ਅੱਸੁਸ ਲਈ ਰਵਾਨਾ ਹੋਏ, ਜਿੱਥੇ ਅਸੀਂ ਪੌਲੁਸ ਨੂੰ ਜਹਾਜ਼ ਵਿੱਚ ਲਿਜਾਣ ਜਾ ਰਹੇ ਸੀ। ਉਸ ਨੇ ਇਹ ਪ੍ਰਬੰਧ ਇਸ ਲਈ ਕੀਤਾ ਸੀ ਕਿਉਂਕਿ ਉਹ ਪੈਦਲ ਉੱਥੇ ਜਾ ਰਿਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.