ਰਸੂਲਾਂ 20

ਅਸੀਂ ਜਹਾਜ਼ ਵੱਲ ਵਧੇ ਅਤੇ ਅੱਸੁਸ ਲਈ ਰਵਾਨਾ ਹੋਏ, ਜਿੱਥੇ ਅਸੀਂ ਪੌਲੁਸ ਨੂੰ ਜਹਾਜ਼ ਵਿੱਚ ਲਿਜਾਣ ਜਾ ਰਹੇ ਸੀ। ਉਸ ਨੇ ਇਹ ਪ੍ਰਬੰਧ ਇਸ ਲਈ ਕੀਤਾ ਸੀ ਕਿਉਂਕਿ ਉਹ ਪੈਦਲ ਉੱਥੇ ਜਾ ਰਿਹਾ ਸੀ।

Acts 20:13 (UKJV) And we went on board ship, and sailed unto Assos, there intending to take in Paul: for so had he appointed, minding himself to go on foot.

11ਫਿਰ ਉਹ ਉੱਪਰ ਦੀ ਮੰਜਿਲ ਉੱਤੇ ਚਲਾ ਗਿਆ ਅਤੇ ਰੋਟੀ ਤੋੜ ਕੇ ਖਾਧੀ ਅਤੇ ਐਨਾ ਚਿਰ ਗੱਲਾਂ ਕਰਦਾ ਰਿਹਾ ਜੋ ਦਿਨ ਚੜ੍ਹ ਗਿਆ, ਤਦ ਉਹ ਤੁਰ ਪਿਆ।

12ਲੋਕ ਨੌਜਵਾਨ ਨੂੰ ਜ਼ਿੰਦਾ ਘਰ ਲੈ ਗਏ ਅਤੇ ਉਨ੍ਹਾਂ ਨੂੰ ਬਹੁਤ ਦਿਲਾਸਾ ਮਿਲਿਆ। ਕਿਉਂਕਿ ਉਹ ਦੁਬਾਰਾ ਜੋ ਜ਼ਿੰਦਾ ਹੋਇਆਂ ਸੀ।

13ਅਸੀਂ ਜਹਾਜ਼ ਵੱਲ ਵਧੇ ਅਤੇ ਅੱਸੁਸ ਲਈ ਰਵਾਨਾ ਹੋਏ, ਜਿੱਥੇ ਅਸੀਂ ਪੌਲੁਸ ਨੂੰ ਜਹਾਜ਼ ਵਿੱਚ ਲਿਜਾਣ ਜਾ ਰਹੇ ਸੀ। ਉਸ ਨੇ ਇਹ ਪ੍ਰਬੰਧ ਇਸ ਲਈ ਕੀਤਾ ਸੀ ਕਿਉਂਕਿ ਉਹ ਪੈਦਲ ਉੱਥੇ ਜਾ ਰਿਹਾ ਸੀ।

14ਜਦੋਂ ਉਹ ਸਾਨੂੰ ਅੱਸੁਸ ਵਿਖੇ ਮਿਲਿਆ, ਤਾਂ ਅਸੀਂ ਉਸ ਨੂੰ ਜਹਾਜ਼ ਉੱਤੇ ਚੜ੍ਹਾ ਕੇ ਮਿਤੁਲੇਨੇ ਨੂੰ ਆਏ।

15ਅਗਲੇ ਦਿਨ ਅਸੀਂ ਉੱਥੋਂ ਜਹਾਜ਼ ਦੁਆਰਾ ਰਵਾਨਾ ਹੋਏ ਅਤੇ ਚਿਓਸ ਉਤਰ ਗਏ। ਉਸ ਦੇ ਦੂਜੇ ਦਿਨ ਸਾਮੁਸ ਵਿੱਚ ਜਾ ਪਹੁੰਚੇ। ਅਤੇ ਫਿਰ ਉਸੇ ਦਿਨ ਮਿਲੇਤੁਸ ਨੂੰ ਆਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.