ਰਸੂਲਾਂ 20

ਪੌਲੁਸ ਨੇ ਏਸ਼ੀਆ ਦੇ ਪ੍ਰਾਂਤ ਵਿੱਚ ਸਮਾਂ ਗੁਜ਼ਾਰਨ ਤੋਂ ਬਚਣ ਲਈ ਪਿੱਛੇ ਅਫ਼ਸੁਸ ਨੂੰ ਸਫ਼ਰ ਕਰਨ ਦਾ ਫ਼ੈਸਲਾ ਕੀਤਾ ਸੀ, ਕਿਉਂਕਿ ਜੇ ਹੋ ਸਕੇ ਤਾਂ ਮੈਂ ਪੰਤੇਕੁਸਤ ਦੇ ਦਿਨ ਤੋਂ ਪਹਿਲਾਂ ਯੇਰੂਸ਼ਲੇਮ ਵਿੱਚ ਜਲਦੀ ਪਹੁੰਚ ਜਾਂਵਾਂ।

Acts 20:16 (UKJV) For Paul had determined to sail by Ephesus, because he would not spend the time in Asia: for he hasted, if it were possible for him, to be at Jerusalem the day of Pentecost.

14ਜਦੋਂ ਉਹ ਸਾਨੂੰ ਅੱਸੁਸ ਵਿਖੇ ਮਿਲਿਆ, ਤਾਂ ਅਸੀਂ ਉਸ ਨੂੰ ਜਹਾਜ਼ ਉੱਤੇ ਚੜ੍ਹਾ ਕੇ ਮਿਤੁਲੇਨੇ ਨੂੰ ਆਏ।

15ਅਗਲੇ ਦਿਨ ਅਸੀਂ ਉੱਥੋਂ ਜਹਾਜ਼ ਦੁਆਰਾ ਰਵਾਨਾ ਹੋਏ ਅਤੇ ਚਿਓਸ ਉਤਰ ਗਏ। ਉਸ ਦੇ ਦੂਜੇ ਦਿਨ ਸਾਮੁਸ ਵਿੱਚ ਜਾ ਪਹੁੰਚੇ। ਅਤੇ ਫਿਰ ਉਸੇ ਦਿਨ ਮਿਲੇਤੁਸ ਨੂੰ ਆਏ।

16ਪੌਲੁਸ ਨੇ ਏਸ਼ੀਆ ਦੇ ਪ੍ਰਾਂਤ ਵਿੱਚ ਸਮਾਂ ਗੁਜ਼ਾਰਨ ਤੋਂ ਬਚਣ ਲਈ ਪਿੱਛੇ ਅਫ਼ਸੁਸ ਨੂੰ ਸਫ਼ਰ ਕਰਨ ਦਾ ਫ਼ੈਸਲਾ ਕੀਤਾ ਸੀ, ਕਿਉਂਕਿ ਜੇ ਹੋ ਸਕੇ ਤਾਂ ਮੈਂ ਪੰਤੇਕੁਸਤ ਦੇ ਦਿਨ ਤੋਂ ਪਹਿਲਾਂ ਯੇਰੂਸ਼ਲੇਮ ਵਿੱਚ ਜਲਦੀ ਪਹੁੰਚ ਜਾਂਵਾਂ।

17ਮਿਲੇਤੁਸ ਤੋਂ, ਪੌਲੁਸ ਨੇ ਕਲੀਸਿਆ ਦੇ ਬਜ਼ੁਰਗਾਂ ਨੂੰ ਅਫ਼ਸੁਸ ਨੂੰ ਭੇਜਿਆ।

18ਜਦੋਂ ਉਹ ਉਸ ਦੇ ਕੋਲ ਪਹੁੰਚੇ, ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਖੁਦ ਨਿੱਜੀ ਤੌਰ ਤੇ ਜਾਣਦੇ ਹੋ ਕਿ ਜਿਸ ਵੇਲੇ ਮੈਂ ਤੁਹਾਡੇ ਨਾਲ ਸੀ ਤਾਂ ਮੇਰਾ ਰਵੱਈਆ ਤੁਹਾਡੇ ਪ੍ਰਤੀ ਕਿਵੇਂ ਦਾ ਸੀ, ਪਹਿਲੇ ਦਿਨ ਤੋਂ ਜਦੋਂ ਮੈਂ ਏਸ਼ੀਆ ਪ੍ਰਾਂਤ ਵਿੱਚ ਆਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.