ਰਸੂਲਾਂ 20

ਮਿਲੇਤੁਸ ਤੋਂ, ਪੌਲੁਸ ਨੇ ਕਲੀਸਿਆ ਦੇ ਬਜ਼ੁਰਗਾਂ ਨੂੰ ਅਫ਼ਸੁਸ ਨੂੰ ਭੇਜਿਆ।

Acts 20:17 (UKJV) And from Miletus he sent to Ephesus, and called the elders of the church.

15ਅਗਲੇ ਦਿਨ ਅਸੀਂ ਉੱਥੋਂ ਜਹਾਜ਼ ਦੁਆਰਾ ਰਵਾਨਾ ਹੋਏ ਅਤੇ ਚਿਓਸ ਉਤਰ ਗਏ। ਉਸ ਦੇ ਦੂਜੇ ਦਿਨ ਸਾਮੁਸ ਵਿੱਚ ਜਾ ਪਹੁੰਚੇ। ਅਤੇ ਫਿਰ ਉਸੇ ਦਿਨ ਮਿਲੇਤੁਸ ਨੂੰ ਆਏ।

16ਪੌਲੁਸ ਨੇ ਏਸ਼ੀਆ ਦੇ ਪ੍ਰਾਂਤ ਵਿੱਚ ਸਮਾਂ ਗੁਜ਼ਾਰਨ ਤੋਂ ਬਚਣ ਲਈ ਪਿੱਛੇ ਅਫ਼ਸੁਸ ਨੂੰ ਸਫ਼ਰ ਕਰਨ ਦਾ ਫ਼ੈਸਲਾ ਕੀਤਾ ਸੀ, ਕਿਉਂਕਿ ਜੇ ਹੋ ਸਕੇ ਤਾਂ ਮੈਂ ਪੰਤੇਕੁਸਤ ਦੇ ਦਿਨ ਤੋਂ ਪਹਿਲਾਂ ਯੇਰੂਸ਼ਲੇਮ ਵਿੱਚ ਜਲਦੀ ਪਹੁੰਚ ਜਾਂਵਾਂ।

17ਮਿਲੇਤੁਸ ਤੋਂ, ਪੌਲੁਸ ਨੇ ਕਲੀਸਿਆ ਦੇ ਬਜ਼ੁਰਗਾਂ ਨੂੰ ਅਫ਼ਸੁਸ ਨੂੰ ਭੇਜਿਆ।

18ਜਦੋਂ ਉਹ ਉਸ ਦੇ ਕੋਲ ਪਹੁੰਚੇ, ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਖੁਦ ਨਿੱਜੀ ਤੌਰ ਤੇ ਜਾਣਦੇ ਹੋ ਕਿ ਜਿਸ ਵੇਲੇ ਮੈਂ ਤੁਹਾਡੇ ਨਾਲ ਸੀ ਤਾਂ ਮੇਰਾ ਰਵੱਈਆ ਤੁਹਾਡੇ ਪ੍ਰਤੀ ਕਿਵੇਂ ਦਾ ਸੀ, ਪਹਿਲੇ ਦਿਨ ਤੋਂ ਜਦੋਂ ਮੈਂ ਏਸ਼ੀਆ ਪ੍ਰਾਂਤ ਵਿੱਚ ਆਇਆ।

19ਮੈਂ ਪ੍ਰਭੂ ਦੀ ਸੇਵਾ ਬਹੁਤ ਨਿਮਰਤਾ ਅਤੇ ਹੰਝੂਆਂ ਨਾਲ ਅਤੇ ਆਪਣੇ ਯਹੂਦੀ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਦੁਆਰਾ ਸਖ਼ਤ ਅਜ਼ਮਾਇਸ਼ਾਂ ਦੌਰਾਨ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.