ਰਸੂਲਾਂ 21

ਸਾਡੇ ਕੋਲ ਆ ਕੇ ਉਸ ਨੇ ਪੌਲੁਸ ਦੀ ਕਮਰਬੰਧ ਨਾਲ ਆਪਣੇ ਹੱਥ ਅਤੇ ਪੈਰਾਂ ਨੂੰ ਬੰਨ੍ਹਿਆ ਅਤੇ ਕਿਹਾ, “ਪਵਿੱਤਰ ਆਤਮਾ ਕਹਿੰਦਾ ਹੈ, ਇਸ ਤਰ੍ਹਾਂ ਯੇਰੂਸ਼ਲੇਮ ਵਿੱਚ ਯਹੂਦੀ ਆਗੂ ਵੀ ਕਮਰਬੰਧ ਦੇ ਮਾਲਕ ਨੂੰ ਬੰਨ੍ਹਣਗੇ ਅਤੇ ਉਸ ਨੂੰ ਗ਼ੈਰ-ਯਹੂਦੀਆਂ ਦੇ ਹਵਾਲੇ ਸੌਂਪ ਦੇਣਗੇ।”

Acts 21:11 (UKJV) And when he was come unto us, he took Paul's girdle, and bound his own hands and feet, and said, Thus says the Holy Spirit, So shall the Jews at Jerusalem bind the man that owns this girdle, and shall deliver him into the hands of the Gentiles.

9ਉਸ ਦੀਆਂ ਚਾਰ ਕੁਆਰੀਆਂ ਧੀਆਂ ਸਨ ਜਿਹੜੀਆਂ ਅਗੰਮਵਾਕ ਕਰਦਿਆਂ ਸਨ।

10ਜਦੋਂ ਅਸੀਂ ਕਾਫ਼ੀ ਦਿਨਾਂ ਤੋਂ ਉੱਥੇ ਰਹੇ ਤਾਂ ਆਗਬੁਸ ਨਾਂ ਦਾ ਇੱਕ ਨਬੀ ਯਹੂਦਿਯਾ ਪ੍ਰਾਂਤ ਤੋਂ ਆਇਆ।

11ਸਾਡੇ ਕੋਲ ਆ ਕੇ ਉਸ ਨੇ ਪੌਲੁਸ ਦੀ ਕਮਰਬੰਧ ਨਾਲ ਆਪਣੇ ਹੱਥ ਅਤੇ ਪੈਰਾਂ ਨੂੰ ਬੰਨ੍ਹਿਆ ਅਤੇ ਕਿਹਾ, “ਪਵਿੱਤਰ ਆਤਮਾ ਕਹਿੰਦਾ ਹੈ, ਇਸ ਤਰ੍ਹਾਂ ਯੇਰੂਸ਼ਲੇਮ ਵਿੱਚ ਯਹੂਦੀ ਆਗੂ ਵੀ ਕਮਰਬੰਧ ਦੇ ਮਾਲਕ ਨੂੰ ਬੰਨ੍ਹਣਗੇ ਅਤੇ ਉਸ ਨੂੰ ਗ਼ੈਰ-ਯਹੂਦੀਆਂ ਦੇ ਹਵਾਲੇ ਸੌਂਪ ਦੇਣਗੇ।”

12ਜਦੋਂ ਅਸੀਂ ਇਹ ਸੁਣਿਆ ਤਾਂ ਅਸੀਂ ਅਤੇ ਉੱਥੋਂ ਦੇ ਲੋਕਾਂ ਨੇ ਪੌਲੁਸ ਨੂੰ ਬੇਨਤੀ ਕੀਤੀ ਕਿ ਉਹ ਯੇਰੂਸ਼ਲੇਮ ਨਾ ਜਾਵੇ।

13ਤਦ ਪੌਲੁਸ ਨੇ ਉੱਤਰ ਦਿੱਤਾ, “ਤੁਸੀਂ ਕਿਉਂ ਰੋ ਰਹੇ ਹੋ ਅਤੇ ਮੇਰਾ ਦਿਲ ਕਿਉਂ ਤੋੜ ਰਹੇ ਹੋ? ਕਿਉਂ ਜੋ ਮੈਂ ਪ੍ਰਭੂ ਯਿਸ਼ੂ ਦੇ ਨਾਮ ਦੇ ਲਈ ਯੇਰੂਸ਼ਲੇਮ ਵਿੱਚ ਕੇਵਲ ਬੰਨ੍ਹੇ ਜਾਣ ਨੂੰ ਹੀ ਨਹੀਂ ਸਗੋਂ ਮਰਨ ਨੂੰ ਵੀ ਤਿਆਰ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.