ਰਸੂਲਾਂ 21

ਉਸ ਦੀਆਂ ਚਾਰ ਕੁਆਰੀਆਂ ਧੀਆਂ ਸਨ ਜਿਹੜੀਆਂ ਅਗੰਮਵਾਕ ਕਰਦਿਆਂ ਸਨ।

Acts 21:9 (UKJV) And the same man had four daughters, virgins, which did prophesy.

7ਅਸੀਂ ਸੋਰ ਤੋਂ ਆਪਣੀ ਯਾਤਰਾ ਜਾਰੀ ਰੱਖੀ ਅਤੇ ਤੁਲਮਾਇਸ ਸ਼ਹਿਰ ਪਹੁੰਚੇ ਜਿੱਥੇ ਅਸੀਂ ਵਿਸ਼ਵਾਸੀਆ ਦੀ ਸੁੱਖ-ਸਾਂਦ ਪੁੱਛੀ ਅਤੇ ਇੱਕ ਦਿਨ ਉਨ੍ਹਾਂ ਦੇ ਨਾਲ ਰਹੇ।

8ਫੇਰ ਅਗਲੇ ਦਿਨ ਅਸੀਂ ਤੁਰ ਕੇ ਕੈਸਰਿਆ ਸ਼ਹਿਰ ਵਿੱਚ ਪਹੁੰਚੇ ਅਤੇ ਫਿਲਿਪ ਦੇ ਘਰ ਠਹਿਰੇ ਜਿਹੜਾ ਇੰਜੀਲ ਦਾ ਪ੍ਰਚਾਰਕ ਸੀ।

9ਉਸ ਦੀਆਂ ਚਾਰ ਕੁਆਰੀਆਂ ਧੀਆਂ ਸਨ ਜਿਹੜੀਆਂ ਅਗੰਮਵਾਕ ਕਰਦਿਆਂ ਸਨ।

10ਜਦੋਂ ਅਸੀਂ ਕਾਫ਼ੀ ਦਿਨਾਂ ਤੋਂ ਉੱਥੇ ਰਹੇ ਤਾਂ ਆਗਬੁਸ ਨਾਂ ਦਾ ਇੱਕ ਨਬੀ ਯਹੂਦਿਯਾ ਪ੍ਰਾਂਤ ਤੋਂ ਆਇਆ।

11ਸਾਡੇ ਕੋਲ ਆ ਕੇ ਉਸ ਨੇ ਪੌਲੁਸ ਦੀ ਕਮਰਬੰਧ ਨਾਲ ਆਪਣੇ ਹੱਥ ਅਤੇ ਪੈਰਾਂ ਨੂੰ ਬੰਨ੍ਹਿਆ ਅਤੇ ਕਿਹਾ, “ਪਵਿੱਤਰ ਆਤਮਾ ਕਹਿੰਦਾ ਹੈ, ਇਸ ਤਰ੍ਹਾਂ ਯੇਰੂਸ਼ਲੇਮ ਵਿੱਚ ਯਹੂਦੀ ਆਗੂ ਵੀ ਕਮਰਬੰਧ ਦੇ ਮਾਲਕ ਨੂੰ ਬੰਨ੍ਹਣਗੇ ਅਤੇ ਉਸ ਨੂੰ ਗ਼ੈਰ-ਯਹੂਦੀਆਂ ਦੇ ਹਵਾਲੇ ਸੌਂਪ ਦੇਣਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.