1ਪੌਲੁਸ ਨੇ ਮਹਾਂਸਭਾ ਵੱਲ ਸਿੱਧਾ ਵੇਖਿਆ ਅਤੇ ਕਿਹਾ, “ਮੇਰੇ ਭਰਾਵੋ, ਮੈਂ ਆਪਣੀ ਪੂਰੀ ਜ਼ਿੰਦਗੀ ਦੌਰਾਨ ਅੱਜ ਤੱਕ ਮੈਂ ਪਰਮੇਸ਼ਵਰ ਪ੍ਰਤੀ ਆਪਣੇ ਚੰਗੇ ਜ਼ਮੀਰ ਨਾਲ ਫ਼ਰਜ਼ ਨਿਭਾਇਆ ਹੈ।”
2ਇਸ ਤੇ ਮਹਾਂ ਜਾਜਕ ਹਨਾਨਿਯਾਹ ਨੇ ਪੌਲੁਸ ਦੇ ਕੋਲ ਖੜ੍ਹੇ ਲੋਕਾਂ ਨੂੰ ਉਸ ਦੇ ਮੂੰਹ ਤੇ ਵਾਰ ਕਰਨ ਦਾ ਹੁਕਮ ਦਿੱਤਾ।
3ਤਦ ਪੌਲੁਸ ਨੇ ਉਸ ਨੂੰ ਕਿਹਾ, “ਹੇ ਸਫ਼ੇਦ ਫੇਰੀ ਹੋਈ ਕੰਧ, ਪਰਮੇਸ਼ਵਰ ਤੈਨੂੰ ਮਾਰੇਗਾ! ਤੁਸੀਂ ਉੱਥੇ ਬਿਵਸਥਾ ਅਨੁਸਾਰ ਮੇਰਾ ਨਿਆਂ ਕਰਨ ਲਈ ਬੈਠੇ ਹੋ, ਪਰ ਤੁਸੀਂ ਖੁਦ ਇਹ ਹੁਕਮ ਦੇ ਕੇ ਕਾਨੂੰਨ ਦੀ ਉਲੰਘਣਾ ਕੀਤੀ ਕਿ ਮੈਨੂੰ ਮਾਰਿਆ ਜਾਵੇ!”
4ਜਿਹੜੇ ਲੋਕ ਪੌਲੁਸ ਦੇ ਨੇੜੇ ਖੜ੍ਹੇ ਸਨ, ਉਨ੍ਹਾਂ ਨੇ ਉਸ ਨੂੰ ਕਿਹਾ, “ਤੂੰ ਪਰਮੇਸ਼ਵਰ ਦੇ ਮਹਾਂ ਜਾਜਕ ਦੀ ਬੇਇੱਜ਼ਤੀ ਕਰਨ ਦੀ ਹਿੰਮਤ ਕਿਵੇਂ ਕੀਤੀ!”
5ਪੌਲੁਸ ਨੇ ਜਵਾਬ ਦਿੱਤਾ, “ਭਰਾਵੋ, ਮੈਨੂੰ ਇਹ ਪਤਾ ਨਹੀਂ ਸੀ ਜੋ ਇਹ ਮਹਾਂ ਜਾਜਕ ਹੈ; ਕਿਉਂ ਜੋ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: ਤੂੰ ਆਪਣੇ ਲੋਕਾਂ ਦੇ ਹਾਕਮ ਬਾਰੇ ਬੁਰਾ ਨਾ ਬੋਲ।”