18ਮੈਂ ਰਸਮੀ ਤੌਰ ਤੇ ਸ਼ੁੱਧ ਸੀ ਜਦੋਂ ਉਨ੍ਹਾਂ ਨੇ ਮੈਨੂੰ ਹੈਕਲ ਦੀਆਂ ਕਚਹਿਰੀਆਂ ਵਿੱਚ ਅਜਿਹਾ ਕਰਦਿਆਂ ਪਾਇਆ। ਮੇਰੇ ਨਾਲ ਕੋਈ ਭੀੜ ਨਹੀਂ ਸੀ, ਅਤੇ ਨਾ ਹੀ ਮੈਂ ਕਿਸੇ ਹੰਗਾਮੇ ਵਿੱਚ ਸ਼ਾਮਲ ਸੀ।
19ਪਰ ਏਸ਼ੀਆ ਪ੍ਰਾਂਤ ਦੇ ਕੁਝ ਯਹੂਦੀ ਹਨ, ਜਿਨ੍ਹਾਂ ਨੂੰ ਤੁਹਾਡੇ ਸਾਮ੍ਹਣੇ ਇੱਥੇ ਹੋਣਾ ਚਾਹੀਦਾ ਹੈ ਅਤੇ ਦੋਸ਼ ਲਾਉਣਾ ਚਾਹੀਦਾ ਹੈ ਜੇ ਉਨ੍ਹਾਂ ਦੇ ਕੋਲ ਮੇਰੇ ਵਿਰੁੱਧ ਕੁਝ ਹੈ।
20ਜਾਂ ਇਹ ਜਿਹੜੇ ਇੱਥੇ ਹਨ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਜਦੋਂ ਉਹ ਮਹਾਂਸਭਾ ਦੇ ਅੱਗੇ ਖੜ੍ਹੇ ਹੁੰਦੇ ਸਨ ਉਨ੍ਹਾਂ ਨੇ ਮੇਰੇ ਵਿੱਚ ਕਿਹੜਾ ਅਪਰਾਧ ਪਾਇਆ ਸੀ
21ਇਸ ਇੱਕ ਚੀਜ਼ ਨੂੰ ਛੱਡ ਕੇ, ਜੋ ਮੈਂ ਉਨ੍ਹਾਂ ਨੂੰ ਉੱਚੀ ਆਵਾਜ਼ ਵਿੱਚ ਆਖਿਆ, ‘ਮੁਰਦਿਆਂ ਦੇ ਜੀ ਉੱਠਣ ਵਿੱਚ ਮੇਰੇ ਵਿਸ਼ਵਾਸ ਦੇ ਕਾਰਨ ਅੱਜ ਤੁਹਾਡੇ ਸਾਹਮਣੇ ਮੁਕੱਦਮਾ ਚੱਲ ਰਿਹਾ ਹੈ।’ ”
22ਪਰ ਫੇਲਿਕ੍ਸ, ਜਿਹੜਾ ਇਸ ਪੰਥ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਇਹ ਕਹਿ ਕੇ ਉਹਨਾਂ ਨੂੰ ਟਾਲ ਦਿੱਤਾ, “ਜਦੋਂ ਲੁਸਿਯਸ ਸੈਨਾਪਤੀ ਆਵੇਗਾ, ਮੈਂ ਤੁਹਾਡੇ ਮੁਕੱਦਮੇ ਦਾ ਫੈਸਲਾ ਕਰਾਂਗਾ।”