ਰਸੂਲਾਂ 25

ਅਗਲੇ ਹੀ ਦਿਨ ਅਗ੍ਰਿੱਪਾ ਅਤੇ ਬਰਨੀਸ ਬਹੁਤ ਸ਼ੌਕ ਨਾਲ ਆਏ ਅਤੇ ਸ਼ਹਿਰ ਦੇ ਉੱਚ-ਦਰਜੇ ਦੇ ਫੌਜੀ ਅਧਿਕਾਰੀਆਂ ਅਤੇ ਪ੍ਰਮੁੱਖ ਆਦਮੀਆਂ ਨਾਲ ਕਚਿਹਰੀ ਵਿੱਚ ਦਾਖਲ ਹੋਏ। ਫੇਸਤੁਸ ਦੇ ਹੁਕਮ ਤੇ ਪੌਲੁਸ ਨੂੰ ਅੰਦਰ ਲਿਆਂਦਾ ਗਿਆ।

Acts 25:23 (UKJV) And on the next day, when Agrippa was come, and Bernice, with great pomp, and was entered into the place of hearing, with the chief captains, and principal men of the city, at Festus' commandment Paul was brought forth.

21ਪਰ ਜਦੋਂ ਪੌਲੁਸ ਨੇ ਆਪਣੀ ਅਪੀਲ ਪਾਤਸ਼ਾਹ ਦੇ ਫ਼ੈਸਲੇ ਲਈ ਰੱਖੀ, ਤਾਂ ਮੈਂ ਉਸ ਨੂੰ ਉਦੋਂ ਤੱਕ ਕੈਦ ਵਿੱਚ ਰੱਖਣ ਦਾ ਆਦੇਸ਼ ਦਿੱਤਾ ਜਦੋਂ ਤੱਕ ਮੈਂ ਉਸ ਨੂੰ ਕੈਸਰ ਪਾਤਸ਼ਾਹ ਕੋਲ ਨਾ ਭੇਜਾਂ।”

22ਤਦ ਅਗ੍ਰਿੱਪਾ ਨੇ ਫੇਸਤੁਸ ਨੂੰ ਕਿਹਾ, “ਮੈਂ ਇਸ ਆਦਮੀ ਨੂੰ ਆਪ ਵੀ ਸੁਣਨਾ ਚਾਹੁੰਦਾ ਹਾਂ।” ਉਸ ਨੇ ਜਵਾਬ ਦਿੱਤਾ, “ਕੱਲ੍ਹ ਤੁਸੀਂ ਉਸ ਨੂੰ ਸੁਣੋਗੇ।”

23ਅਗਲੇ ਹੀ ਦਿਨ ਅਗ੍ਰਿੱਪਾ ਅਤੇ ਬਰਨੀਸ ਬਹੁਤ ਸ਼ੌਕ ਨਾਲ ਆਏ ਅਤੇ ਸ਼ਹਿਰ ਦੇ ਉੱਚ-ਦਰਜੇ ਦੇ ਫੌਜੀ ਅਧਿਕਾਰੀਆਂ ਅਤੇ ਪ੍ਰਮੁੱਖ ਆਦਮੀਆਂ ਨਾਲ ਕਚਿਹਰੀ ਵਿੱਚ ਦਾਖਲ ਹੋਏ। ਫੇਸਤੁਸ ਦੇ ਹੁਕਮ ਤੇ ਪੌਲੁਸ ਨੂੰ ਅੰਦਰ ਲਿਆਂਦਾ ਗਿਆ।

24ਫੇਸਤੁਸ ਨੇ ਕਿਹਾ: “ਰਾਜਾ ਅਗ੍ਰਿੱਪਾ, ਜੋ ਸਾਡੇ ਨਾਲ ਮੌਜੂਦ ਹਨ, ਤੁਸੀਂ ਇਸ ਆਦਮੀ ਨੂੰ ਦੇਖਦੇ ਹੋ! ਸਾਰੇ ਯਹੂਦੀ ਲੋਕਾਂ ਨੇ ਮੇਰੇ ਅੱਗੇ ਉਸ ਬਾਰੇ ਯੇਰੂਸ਼ਲੇਮ ਵਿੱਚ ਅਤੇ ਇੱਥੇ ਕੈਸਰਿਆ ਵਿੱਚ ਦਰਖ਼ਾਸਤ ਕੀਤੀ, ਅਤੇ ਇਹ ਰੌਲ਼ਾ ਪਾਉਂਦੇ ਹਨ ਕਿ ਹੁਣ ਉਸ ਨੂੰ ਇੱਕ ਪਲ ਵੀ ਜੀਣ ਦਾ ਹੱਕ ਨਹੀਂ ਹੈ।

25ਮੈਂ ਪਾਇਆ ਕਿ ਇਸ ਨੇ ਮੌਤ ਦੇ ਲਾਇਕ ਕੋਈ ਕੰਮ ਨਹੀਂ ਕੀਤਾ, ਪਰ ਕਿਉਂਕਿ ਇਸ ਨੇ ਸਮਰਾਟ ਅੱਗੇ ਆਪਣੀ ਅਪੀਲ ਕੀਤੀ ਮੈਂ ਉਸ ਨੂੰ ਰੋਮ ਭੇਜਣ ਦਾ ਫ਼ੈਸਲਾ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.