24ਫੇਸਤੁਸ ਨੇ ਕਿਹਾ: “ਰਾਜਾ ਅਗ੍ਰਿੱਪਾ, ਜੋ ਸਾਡੇ ਨਾਲ ਮੌਜੂਦ ਹਨ, ਤੁਸੀਂ ਇਸ ਆਦਮੀ ਨੂੰ ਦੇਖਦੇ ਹੋ! ਸਾਰੇ ਯਹੂਦੀ ਲੋਕਾਂ ਨੇ ਮੇਰੇ ਅੱਗੇ ਉਸ ਬਾਰੇ ਯੇਰੂਸ਼ਲੇਮ ਵਿੱਚ ਅਤੇ ਇੱਥੇ ਕੈਸਰਿਆ ਵਿੱਚ ਦਰਖ਼ਾਸਤ ਕੀਤੀ, ਅਤੇ ਇਹ ਰੌਲ਼ਾ ਪਾਉਂਦੇ ਹਨ ਕਿ ਹੁਣ ਉਸ ਨੂੰ ਇੱਕ ਪਲ ਵੀ ਜੀਣ ਦਾ ਹੱਕ ਨਹੀਂ ਹੈ।
25ਮੈਂ ਪਾਇਆ ਕਿ ਇਸ ਨੇ ਮੌਤ ਦੇ ਲਾਇਕ ਕੋਈ ਕੰਮ ਨਹੀਂ ਕੀਤਾ, ਪਰ ਕਿਉਂਕਿ ਇਸ ਨੇ ਸਮਰਾਟ ਅੱਗੇ ਆਪਣੀ ਅਪੀਲ ਕੀਤੀ ਮੈਂ ਉਸ ਨੂੰ ਰੋਮ ਭੇਜਣ ਦਾ ਫ਼ੈਸਲਾ ਕੀਤਾ।
26ਪਰ ਮੇਰੇ ਕੋਲ ਉਸ ਰਾਜ ਪ੍ਰਤਾਪ ਨੂੰ ਲਿਖਣ ਲਈ ਕੁਝ ਨਿਸ਼ਚਤ ਨਹੀਂ ਹੈ। ਇਸ ਲਈ ਮੈਂ ਉਸ ਨੂੰ ਤੁਹਾਡੇ ਸਾਰਿਆਂ ਦੇ ਸਾਹਮਣੇ ਲਿਆਇਆ ਹਾਂ, ਅਤੇ ਖ਼ਾਸ ਕਰਕੇ, ਹੇ ਰਾਜਾ ਅਗ੍ਰਿੱਪਾ, ਤੇਰੇ ਅੱਗੇ ਹਾਜ਼ਰ ਕੀਤਾ ਹੈ ਤਾਂ ਜੋ ਇਸ ਜਾਂਚ-ਪੜਤਾਲ ਦੇ ਨਤੀਜੇ ਵਜੋਂ ਮੈਨੂੰ ਕੁਝ ਲਿਖਣ ਲਈ ਮਿਲ ਸਕੇ।
27ਕਿਉਂਕਿ ਇਹ ਗੱਲ ਮੈਨੂੰ ਸਿਆਣੀ ਨਹੀਂ ਸੁੱਝਦੀ ਕਿ ਇੱਕ ਕੈਦੀ ਨੂੰ ਉਸ ਵਿਰੁੱਧ ਲਾਏ ਦੋਸ਼ਾਂ ਦੀ ਜਾਣਕਾਰੀ ਦਿੱਤੇ ਬਗ਼ੈਰ ਰੋਮ ਵਿੱਚ ਭੇਜ ਦਿੱਤਾ ਜਾਵੇ।”