ਰਸੂਲਾਂ 26

“ਹੇ ਰਾਜਾ ਅਗ੍ਰਿੱਪਾ, ਮੈਂ ਆਪਣੇ ਆਪ ਨੂੰ ਅੱਜ ਤੁਹਾਡੇ ਸਾਹਮਣੇ ਮੁਬਾਰਕ ਸਮਝਦਾ ਹਾਂ ਕਿਉਂਕਿ ਮੈਂ ਯਹੂਦੀ ਆਗੂਆਂ ਦੇ ਲਾਏ ਸਾਰੇ ਦੋਸ਼ਾਂ ਵਿਰੁੱਧ ਆਪਣੇ ਬਚਾਅ ਦੀ ਸਫ਼ਾਈ ਦਿੰਦਾ ਹਾਂ,

Acts 26:2 (UKJV) I think myself happy, king Agrippa, because I shall answer for myself this day before you concerning all the things whereof I am accused of the Jews:

1ਅਗ੍ਰਿੱਪਾ ਨੇ ਪੌਲੁਸ ਨੂੰ ਕਿਹਾ, “ਤੈਨੂੰ ਆਪਣੇ ਹੱਕ ਵਿੱਚ ਬੋਲਣ ਦੀ ਇਜਾਜ਼ਤ ਹੈ।” ਇਸ ਲਈ ਪੌਲੁਸ ਨੇ ਆਪਣੇ ਹੱਥ ਨਾਲ ਇਸ਼ਾਰਾ ਕੀਤਾ ਅਤੇ ਆਪਣੀ ਸਫ਼ਾਈ ਵਿੱਚ ਇਹ ਕਹਿਣ ਲੱਗਾ:

2“ਹੇ ਰਾਜਾ ਅਗ੍ਰਿੱਪਾ, ਮੈਂ ਆਪਣੇ ਆਪ ਨੂੰ ਅੱਜ ਤੁਹਾਡੇ ਸਾਹਮਣੇ ਮੁਬਾਰਕ ਸਮਝਦਾ ਹਾਂ ਕਿਉਂਕਿ ਮੈਂ ਯਹੂਦੀ ਆਗੂਆਂ ਦੇ ਲਾਏ ਸਾਰੇ ਦੋਸ਼ਾਂ ਵਿਰੁੱਧ ਆਪਣੇ ਬਚਾਅ ਦੀ ਸਫ਼ਾਈ ਦਿੰਦਾ ਹਾਂ,

3ਅਤੇ ਖ਼ਾਸ ਕਰ ਇਸ ਲਈ ਕਿਉਂਕਿ ਤੁਸੀਂ ਸਾਰੇ ਯਹੂਦੀ ਰੀਤੀ ਰਿਵਾਜਾਂ ਅਤੇ ਵਿਵਾਦਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ। ਇਸ ਲਈ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਬਰ ਨਾਲ ਮੇਰੀ ਗੱਲ ਸੁਣੋ।

4“ਸਾਰੇ ਯਹੂਦੀ ਲੋਕ ਜਾਣਦੇ ਹਨ ਕਿ ਮੈਂ ਬਚਪਨ ਤੋਂ ਹੀ ਆਪਣਾ ਜੀਵਨ ਕਿਵੇਂ ਬਤੀਤ ਕਰ ਰਿਹਾ ਹਾਂ, ਆਪਣੀ ਜ਼ਿੰਦਗੀ ਦੇ ਅਰੰਭ ਤੋਂ ਹੀ ਮੈਂ ਆਪਣੇ ਦੇਸ਼, ਅਤੇ ਯੇਰੂਸ਼ਲੇਮ ਵਿੱਚ ਰਿਹਾ ਹਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.