ਰਸੂਲਾਂ 26

ਅਤੇ ਹੁਣ ਇਹ ਉਸ ਲਈ ਕਿਉਂਕਿ ਮੇਰੀ ਉਮੀਦ ਹੈ ਜੋ ਪਰਮੇਸ਼ਵਰ ਨੇ ਸਾਡੇ ਪੂਰਵਜਾਂ ਨਾਲ ਵਾਇਦਾ ਕੀਤਾ ਸੀ ਕਿ ਮੈਂ ਅੱਜ ਮੁਕੱਦਮੇ ਵਿੱਚ ਹਾਂ।

Acts 26:6 (UKJV) And now I stand and am judged for the hope of the promise made of God, unto our fathers:

4“ਸਾਰੇ ਯਹੂਦੀ ਲੋਕ ਜਾਣਦੇ ਹਨ ਕਿ ਮੈਂ ਬਚਪਨ ਤੋਂ ਹੀ ਆਪਣਾ ਜੀਵਨ ਕਿਵੇਂ ਬਤੀਤ ਕਰ ਰਿਹਾ ਹਾਂ, ਆਪਣੀ ਜ਼ਿੰਦਗੀ ਦੇ ਅਰੰਭ ਤੋਂ ਹੀ ਮੈਂ ਆਪਣੇ ਦੇਸ਼, ਅਤੇ ਯੇਰੂਸ਼ਲੇਮ ਵਿੱਚ ਰਿਹਾ ਹਾਂ।”

5ਉਨ੍ਹਾਂ ਨੇ ਮੈਨੂੰ ਲੰਬੇ ਸਮੇਂ ਤੋਂ ਜਾਣਿਆ ਹੈ ਅਤੇ ਗਵਾਹੀ ਦੇ ਸਕਦੇ ਹਨ, ਜੇ ਉਹ ਚਾਹੁੰਦੇ ਹਨ, ਤਾਂ ਮੈਂ ਆਪਣੇ ਧਰਮ ਦੇ ਸਭ ਤੋਂ ਸਖ਼ਤ ਪੰਥ ਦੇ ਅਨੁਸਾਰ ਇੱਕ ਫ਼ਰੀਸੀ ਵਜੋਂ ਜੀਵਨ ਬਤੀਤ ਕਰ ਰਿਹਾ ਸੀ।

6ਅਤੇ ਹੁਣ ਇਹ ਉਸ ਲਈ ਕਿਉਂਕਿ ਮੇਰੀ ਉਮੀਦ ਹੈ ਜੋ ਪਰਮੇਸ਼ਵਰ ਨੇ ਸਾਡੇ ਪੂਰਵਜਾਂ ਨਾਲ ਵਾਇਦਾ ਕੀਤਾ ਸੀ ਕਿ ਮੈਂ ਅੱਜ ਮੁਕੱਦਮੇ ਵਿੱਚ ਹਾਂ।

7ਇਹ ਉਹ ਵਾਇਦਾ ਹੈ ਜੋ ਸਾਡੇ ਬਾਰ੍ਹਾਂ ਗੋਤ ਪੂਰੇ ਹੋਣ ਦੀ ਉਮੀਦ ਕਰ ਰਹੇ ਹਨ ਕਿਉਂਕਿ ਉਹ ਦਿਨ-ਰਾਤ ਦਿਲੋਂ ਪਰਮੇਸ਼ਵਰ ਦੀ ਸੇਵਾ ਕਰਦੇ ਹਨ। ਰਾਜਾ ਅਗ੍ਰਿੱਪਾ, ਇਸ ਉਮੀਦ ਕਾਰਨ ਹੀ ਇਹ ਯਹੂਦੀ ਮੇਰੇ ਉੱਤੇ ਦੋਸ਼ ਲਗਾ ਰਹੇ ਹਨ।

8ਤੁਹਾਡੇ ਵਿੱਚੋਂ ਕੋਈ ਵੀ ਇਸ ਗੱਲ ਨੂੰ ਕਿਉਂ ਅਸੰਭਵ ਮੰਨਦਾ ਹੈ ਕਿ ਪਰਮੇਸ਼ਵਰ ਮੁਰਦਿਆਂ ਨੂੰ ਜਿਉਂਦਾ ਕਰਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.