ਰਸੂਲਾਂ 26

ਇਹ ਉਹ ਵਾਇਦਾ ਹੈ ਜੋ ਸਾਡੇ ਬਾਰ੍ਹਾਂ ਗੋਤ ਪੂਰੇ ਹੋਣ ਦੀ ਉਮੀਦ ਕਰ ਰਹੇ ਹਨ ਕਿਉਂਕਿ ਉਹ ਦਿਨ-ਰਾਤ ਦਿਲੋਂ ਪਰਮੇਸ਼ਵਰ ਦੀ ਸੇਵਾ ਕਰਦੇ ਹਨ। ਰਾਜਾ ਅਗ੍ਰਿੱਪਾ, ਇਸ ਉਮੀਦ ਕਾਰਨ ਹੀ ਇਹ ਯਹੂਦੀ ਮੇਰੇ ਉੱਤੇ ਦੋਸ਼ ਲਗਾ ਰਹੇ ਹਨ।

Acts 26:7 (UKJV) Unto which promise our twelve tribes, instantly serving God day and night, hope to come. For which hope's sake, king Agrippa, I am accused of the Jews.

5ਉਨ੍ਹਾਂ ਨੇ ਮੈਨੂੰ ਲੰਬੇ ਸਮੇਂ ਤੋਂ ਜਾਣਿਆ ਹੈ ਅਤੇ ਗਵਾਹੀ ਦੇ ਸਕਦੇ ਹਨ, ਜੇ ਉਹ ਚਾਹੁੰਦੇ ਹਨ, ਤਾਂ ਮੈਂ ਆਪਣੇ ਧਰਮ ਦੇ ਸਭ ਤੋਂ ਸਖ਼ਤ ਪੰਥ ਦੇ ਅਨੁਸਾਰ ਇੱਕ ਫ਼ਰੀਸੀ ਵਜੋਂ ਜੀਵਨ ਬਤੀਤ ਕਰ ਰਿਹਾ ਸੀ।

6ਅਤੇ ਹੁਣ ਇਹ ਉਸ ਲਈ ਕਿਉਂਕਿ ਮੇਰੀ ਉਮੀਦ ਹੈ ਜੋ ਪਰਮੇਸ਼ਵਰ ਨੇ ਸਾਡੇ ਪੂਰਵਜਾਂ ਨਾਲ ਵਾਇਦਾ ਕੀਤਾ ਸੀ ਕਿ ਮੈਂ ਅੱਜ ਮੁਕੱਦਮੇ ਵਿੱਚ ਹਾਂ।

7ਇਹ ਉਹ ਵਾਇਦਾ ਹੈ ਜੋ ਸਾਡੇ ਬਾਰ੍ਹਾਂ ਗੋਤ ਪੂਰੇ ਹੋਣ ਦੀ ਉਮੀਦ ਕਰ ਰਹੇ ਹਨ ਕਿਉਂਕਿ ਉਹ ਦਿਨ-ਰਾਤ ਦਿਲੋਂ ਪਰਮੇਸ਼ਵਰ ਦੀ ਸੇਵਾ ਕਰਦੇ ਹਨ। ਰਾਜਾ ਅਗ੍ਰਿੱਪਾ, ਇਸ ਉਮੀਦ ਕਾਰਨ ਹੀ ਇਹ ਯਹੂਦੀ ਮੇਰੇ ਉੱਤੇ ਦੋਸ਼ ਲਗਾ ਰਹੇ ਹਨ।

8ਤੁਹਾਡੇ ਵਿੱਚੋਂ ਕੋਈ ਵੀ ਇਸ ਗੱਲ ਨੂੰ ਕਿਉਂ ਅਸੰਭਵ ਮੰਨਦਾ ਹੈ ਕਿ ਪਰਮੇਸ਼ਵਰ ਮੁਰਦਿਆਂ ਨੂੰ ਜਿਉਂਦਾ ਕਰਦਾ ਹੈ?

9“ਮੈਨੂੰ ਵੀ ਪੂਰੀ ਨਿਸ਼ਚਾ ਸੀ ਕਿ ਮੈਨੂੰ ਉਹ ਸਭ ਕਰਨਾ ਚਾਹੀਦਾ ਹੈ ਜੋ ਨਾਸਰੀ ਯਿਸ਼ੂ ਦੇ ਨਾਮ ਦਾ ਵਿਰੋਧ ਕਰਨ ਲਈ ਸੰਭਵ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.