ਰਸੂਲਾਂ 4

ਪਰ ਪਤਰਸ ਅਤੇ ਯੋਹਨ ਨੇ ਉੱਤਰ ਦਿੱਤਾ, ਪਰਮੇਸ਼ਵਰ ਦੀ ਨਿਗਾਹ ਵਿੱਚ ਕਿਹੜਾ ਸਹੀ ਹੈ: “ਤੈਨੂੰ ਸੁਣਈਏ ਜਾਂ ਉਸ ਨੂੰ ਸੁਣਈਏ? ਤੁਸੀਂ ਇਸ ਗੱਲ ਦਾ ਨਿਆਂ ਕਰੋ!

Acts 4:19 (UKJV) But Peter and John answered and said unto them, Whether it be right in the sight of God to hearken unto you more than unto God, judge all of you.

17ਪਰ ਲੋਕਾਂ ਵਿੱਚ ਇਸ ਕੰਮ ਨੂੰ ਹੋਰ ਫੈਲਣ ਤੋਂ ਰੋਕਣ ਲਈ, ਸਾਨੂੰ ਉਨ੍ਹਾਂ ਨੂੰ ਧਮਕੀ ਦੇਣੀ ਚਾਹੀਦੀ ਹੈ ਕਿ ਉਹ ਹੁਣ ਇਸ ਨਾਮ ਦਾ ਫੇਰ ਕਿਸੇ ਮਨੁੱਖ ਨਾਲ ਚਰਚਾ ਨਾ ਕਰਨ।”

18ਫਿਰ ਉਨ੍ਹਾਂ ਨੇ ਦੋ ਚੇਲਿਆਂ ਨੂੰ ਦੁਬਾਰਾ ਸਭਾ ਵਿੱਚ ਬੁਲਾਇਆ ਅਤੇ ਹੁਕਮ ਦਿੱਤਾ ਕਿ ਉਹ ਯਿਸ਼ੂ ਦੇ ਨਾਮ ਉੱਤੇ ਨਾ ਕੋਈ ਚਰਚਾ ਕਰਨ ਅਤੇ ਨਾ ਹੀ ਸਿੱਖਿਆ ਦੇਣ।

19ਪਰ ਪਤਰਸ ਅਤੇ ਯੋਹਨ ਨੇ ਉੱਤਰ ਦਿੱਤਾ, ਪਰਮੇਸ਼ਵਰ ਦੀ ਨਿਗਾਹ ਵਿੱਚ ਕਿਹੜਾ ਸਹੀ ਹੈ: “ਤੈਨੂੰ ਸੁਣਈਏ ਜਾਂ ਉਸ ਨੂੰ ਸੁਣਈਏ? ਤੁਸੀਂ ਇਸ ਗੱਲ ਦਾ ਨਿਆਂ ਕਰੋ!

20ਸਾਡੇ ਲਈ, ਇਹ ਨਹੀਂ ਹੋ ਸਕਦਾ ਕਿ, ਜਿਹੜੀਆਂ ਗੱਲਾਂ ਅਸੀਂ ਵੇਖੀਆਂ ਅਤੇ ਸੁਣੀਆਂ ਉਹ ਨਾ ਆਖੀਏ।”

21ਹੋਰ ਧਮਕੀਆਂ ਤੋਂ ਬਾਅਦ ਯਹੂਦੀ ਪ੍ਰਧਾਨਾਂ ਨੇ ਉਨ੍ਹਾਂ ਨੂੰ ਜਾਣ ਦਿੱਤਾ। ਉਹ ਫੈਸਲਾ ਨਹੀਂ ਕਰ ਸਕੇ ਕਿ ਉਨ੍ਹਾਂ ਨੂੰ ਸਜ਼ਾ ਕਿਵੇਂ ਦਿੱਤੀ ਜਾਵੇ, ਇਸ ਲਈ ਸਾਰੇ ਲੋਕ ਪਰਮੇਸ਼ਵਰ ਦੀ ਮਹਿਮਾ ਕਰ ਰਹੇ ਸਨ ਜੋ ਵਾਪਰਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.