ਰਸੂਲਾਂ 4

ਹੋਰ ਧਮਕੀਆਂ ਤੋਂ ਬਾਅਦ ਯਹੂਦੀ ਪ੍ਰਧਾਨਾਂ ਨੇ ਉਨ੍ਹਾਂ ਨੂੰ ਜਾਣ ਦਿੱਤਾ। ਉਹ ਫੈਸਲਾ ਨਹੀਂ ਕਰ ਸਕੇ ਕਿ ਉਨ੍ਹਾਂ ਨੂੰ ਸਜ਼ਾ ਕਿਵੇਂ ਦਿੱਤੀ ਜਾਵੇ, ਇਸ ਲਈ ਸਾਰੇ ਲੋਕ ਪਰਮੇਸ਼ਵਰ ਦੀ ਮਹਿਮਾ ਕਰ ਰਹੇ ਸਨ ਜੋ ਵਾਪਰਿਆ ਸੀ।

Acts 4:21 (UKJV) So when they had further threatened them, they let them go, finding nothing how they might punish them, because of the people: for all men glorified God for that which was done.

19ਪਰ ਪਤਰਸ ਅਤੇ ਯੋਹਨ ਨੇ ਉੱਤਰ ਦਿੱਤਾ, ਪਰਮੇਸ਼ਵਰ ਦੀ ਨਿਗਾਹ ਵਿੱਚ ਕਿਹੜਾ ਸਹੀ ਹੈ: “ਤੈਨੂੰ ਸੁਣਈਏ ਜਾਂ ਉਸ ਨੂੰ ਸੁਣਈਏ? ਤੁਸੀਂ ਇਸ ਗੱਲ ਦਾ ਨਿਆਂ ਕਰੋ!

20ਸਾਡੇ ਲਈ, ਇਹ ਨਹੀਂ ਹੋ ਸਕਦਾ ਕਿ, ਜਿਹੜੀਆਂ ਗੱਲਾਂ ਅਸੀਂ ਵੇਖੀਆਂ ਅਤੇ ਸੁਣੀਆਂ ਉਹ ਨਾ ਆਖੀਏ।”

21ਹੋਰ ਧਮਕੀਆਂ ਤੋਂ ਬਾਅਦ ਯਹੂਦੀ ਪ੍ਰਧਾਨਾਂ ਨੇ ਉਨ੍ਹਾਂ ਨੂੰ ਜਾਣ ਦਿੱਤਾ। ਉਹ ਫੈਸਲਾ ਨਹੀਂ ਕਰ ਸਕੇ ਕਿ ਉਨ੍ਹਾਂ ਨੂੰ ਸਜ਼ਾ ਕਿਵੇਂ ਦਿੱਤੀ ਜਾਵੇ, ਇਸ ਲਈ ਸਾਰੇ ਲੋਕ ਪਰਮੇਸ਼ਵਰ ਦੀ ਮਹਿਮਾ ਕਰ ਰਹੇ ਸਨ ਜੋ ਵਾਪਰਿਆ ਸੀ।

22ਕਿਉਂ ਜੋ ਉਹ ਮਨੁੱਖ ਜਿਸ ਦੇ ਜੀਵਨ ਵਿੱਚ ਚੰਗਾਈ ਦਾ ਚਮਤਕਾਰ ਹੋਇਆਂ ਸੀ ਉਹ ਚਾਲੀ ਸਾਲ ਤੋਂ ਜ਼ਿਆਦਾ ਉਮਰ ਦਾ ਸੀ।

23ਫਿਰ ਜਦੋਂ ਪਤਰਸ ਅਤੇ ਯੋਹਨ ਨੂੰ ਛੱਡ ਦਿੱਤਾ, ਤਾਂ ਉਹ ਆਪਣੇ ਸਾਥੀਆਂ ਕੋਲ ਗਏ ਅਤੇ ਜੋ ਕੁਝ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਨੇ ਉਨ੍ਹਾਂ ਨੂੰ ਆਖਿਆ ਸੀ ਸਭ ਕੁਝ ਦੱਸ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.