18ਫਿਰ ਉਨ੍ਹਾਂ ਨੇ ਦੋ ਚੇਲਿਆਂ ਨੂੰ ਦੁਬਾਰਾ ਸਭਾ ਵਿੱਚ ਬੁਲਾਇਆ ਅਤੇ ਹੁਕਮ ਦਿੱਤਾ ਕਿ ਉਹ ਯਿਸ਼ੂ ਦੇ ਨਾਮ ਉੱਤੇ ਨਾ ਕੋਈ ਚਰਚਾ ਕਰਨ ਅਤੇ ਨਾ ਹੀ ਸਿੱਖਿਆ ਦੇਣ।
19ਪਰ ਪਤਰਸ ਅਤੇ ਯੋਹਨ ਨੇ ਉੱਤਰ ਦਿੱਤਾ, ਪਰਮੇਸ਼ਵਰ ਦੀ ਨਿਗਾਹ ਵਿੱਚ ਕਿਹੜਾ ਸਹੀ ਹੈ: “ਤੈਨੂੰ ਸੁਣਈਏ ਜਾਂ ਉਸ ਨੂੰ ਸੁਣਈਏ? ਤੁਸੀਂ ਇਸ ਗੱਲ ਦਾ ਨਿਆਂ ਕਰੋ!
20ਸਾਡੇ ਲਈ, ਇਹ ਨਹੀਂ ਹੋ ਸਕਦਾ ਕਿ, ਜਿਹੜੀਆਂ ਗੱਲਾਂ ਅਸੀਂ ਵੇਖੀਆਂ ਅਤੇ ਸੁਣੀਆਂ ਉਹ ਨਾ ਆਖੀਏ।”
21ਹੋਰ ਧਮਕੀਆਂ ਤੋਂ ਬਾਅਦ ਯਹੂਦੀ ਪ੍ਰਧਾਨਾਂ ਨੇ ਉਨ੍ਹਾਂ ਨੂੰ ਜਾਣ ਦਿੱਤਾ। ਉਹ ਫੈਸਲਾ ਨਹੀਂ ਕਰ ਸਕੇ ਕਿ ਉਨ੍ਹਾਂ ਨੂੰ ਸਜ਼ਾ ਕਿਵੇਂ ਦਿੱਤੀ ਜਾਵੇ, ਇਸ ਲਈ ਸਾਰੇ ਲੋਕ ਪਰਮੇਸ਼ਵਰ ਦੀ ਮਹਿਮਾ ਕਰ ਰਹੇ ਸਨ ਜੋ ਵਾਪਰਿਆ ਸੀ।
22ਕਿਉਂ ਜੋ ਉਹ ਮਨੁੱਖ ਜਿਸ ਦੇ ਜੀਵਨ ਵਿੱਚ ਚੰਗਾਈ ਦਾ ਚਮਤਕਾਰ ਹੋਇਆਂ ਸੀ ਉਹ ਚਾਲੀ ਸਾਲ ਤੋਂ ਜ਼ਿਆਦਾ ਉਮਰ ਦਾ ਸੀ।