11“ਫਿਰ ਸਾਰੇ ਮਿਸਰ ਅਤੇ ਕਨਾਨ ਦੇਸ਼ ਵਿੱਚ ਕਾਲ ਆਇਆ, ਬੜਾ ਵੱਡਾ ਕਸ਼ਟ ਹੋਇਆ, ਅਤੇ ਸਾਡੇ ਪੂਰਵਜਾਂ ਨੂੰ ਅਨਾਜ ਨਾ ਮਿਲਿਆ।
12ਜਦੋਂ ਯਾਕੋਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ ਹੈ, ਤਾਂ ਉਸ ਨੇ ਸਾਡੇ ਪਿਉ-ਦਾਦਿਆਂ ਨੂੰ ਪਹਿਲੀ ਵਾਰ ਮਿਸਰ ਵਿੱਚ ਭੇਜਿਆ।
13ਆਪਣੇ ਦੂਸਰੇ ਦੌਰੇ ਤੇ, ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਦੱਸਿਆ ਕਿ ਉਹ ਕੌਣ ਹੈ, ਅਤੇ ਫ਼ਿਰਾਊਨ ਨੇ ਯੋਸੇਫ਼ ਦੇ ਪਰਿਵਾਰ ਬਾਰੇ ਜਾਣ ਲਿਆ।
14ਇਸ ਤੋਂ ਬਾਅਦ, ਯੋਸੇਫ਼ ਨੇ ਆਪਣੇ ਪਿਤਾ ਯਾਕੋਬ ਅਤੇ ਆਪਣੇ ਸਾਰੇ ਘਰਾਣੇ ਸਮੇਤ, ਜੋ ਪੰਝੱਤਰ ਜਣੇ ਸਨ ਮਿਸਰ ਆਉਣ ਲਈ ਬੁਲਾਇਆ।
15ਫਿਰ ਯਾਕੋਬ ਮਿਸਰ ਨੂੰ ਚਲਾ ਗਿਆ, ਅਤੇ ਉਸ ਦੀ ਮੌਤ ਹੋ ਗਈ ਜਿੱਥੇ ਸਾਡੇ ਪਿਉ-ਦਾਦਿਆਂ ਦੀ ਵੀ ਮੌਤ ਹੋਈ ਸੀ।