21ਜਦੋਂ ਮੋਸ਼ੇਹ ਨੂੰ ਉਸ ਦੇ ਘਰ ਤੋਂ ਬਾਹਰ ਰੱਖ ਦਿੱਤਾ ਗਿਆ ਸੀ, ਤਾਂ ਫ਼ਿਰਾਊਨ ਦੀ ਧੀ ਉਹ ਨੂੰ ਲੈ ਗਈ ਅਤੇ ਉਹ ਨੂੰ ਆਪਣਾ ਪੁੱਤਰ ਬਣਾ ਕੇ ਪਾਲਿਆ।
22ਮੋਸ਼ੇਹ ਨੇ ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ ਅਤੇ ਉਹ ਸਭ ਕੰਮ ਕਰਨ ਅਤੇ ਬੋਲਣ ਵਿੱਚ ਸ਼ਕਤੀਸ਼ਾਲੀ ਸੀ।
23“ਜਦੋਂ ਮੋਸ਼ੇਹ ਚਾਲੀ ਸਾਲਾਂ ਦਾ ਹੋਇਆ ਸੀ, ਉਸ ਨੇ ਮਨ ਵਿੱਚ ਆਪਣੇ ਲੋਕ ਯਾਨੀ ਇਸਰਾਏਲੀਆਂ ਨੂੰ ਮਿਲਣ ਦਾ ਫ਼ੈਸਲਾ ਕੀਤਾ।
24ਇੱਕ ਦਿਨ ਉਸ ਨੇ ਇੱਕ ਮਿਸਰੀ ਨੂੰ ਉਨ੍ਹਾਂ ਵਿੱਚੋਂ ਇੱਕ ਨਾਲ ਬੇਇਨਸਾਫ਼ੀ ਕਰਦੇ ਵੇਖਿਆ, ਇਸ ਲਈ ਉਸ ਦੇ ਬਚਾਉਣ ਲਈ ਗਿਆ ਅਤੇ ਮਿਸਰੀ ਦਾ ਕਤਲ ਕਰਕੇ ਉਸ ਦਾ ਬਦਲਾ ਲਿਆ।
25ਮੋਸ਼ੇਹ ਨੇ ਸੋਚਿਆ ਕਿ ਉਸ ਦੇ ਆਪਣੇ ਭਾਈਬੰਦ-ਇਸਰਾਏਲੀ ਲੋਕ ਸਮਝ ਲੈਣਗੇ ਕਿ ਪਰਮੇਸ਼ਵਰ ਉਨ੍ਹਾਂ ਨੂੰ ਬਚਾਉਣ ਲਈ ਉਸ ਨੂੰ ਇਸਤੇਮਾਲ ਕਰ ਰਿਹਾ ਹੈ, ਪਰ ਉਹ ਅਜਿਹਾ ਨਾ ਸਮਝੇ।