ਰਸੂਲਾਂ 7

ਮੋਸ਼ੇਹ ਨੇ ਸੋਚਿਆ ਕਿ ਉਸ ਦੇ ਆਪਣੇ ਭਾਈਬੰਦ-ਇਸਰਾਏਲੀ ਲੋਕ ਸਮਝ ਲੈਣਗੇ ਕਿ ਪਰਮੇਸ਼ਵਰ ਉਨ੍ਹਾਂ ਨੂੰ ਬਚਾਉਣ ਲਈ ਉਸ ਨੂੰ ਇਸਤੇਮਾਲ ਕਰ ਰਿਹਾ ਹੈ, ਪਰ ਉਹ ਅਜਿਹਾ ਨਾ ਸਮਝੇ।

Acts 7:25 (UKJV) For he supposed his brethren would have understood how that God by his hand would deliver them: but they understood not.

23“ਜਦੋਂ ਮੋਸ਼ੇਹ ਚਾਲੀ ਸਾਲਾਂ ਦਾ ਹੋਇਆ ਸੀ, ਉਸ ਨੇ ਮਨ ਵਿੱਚ ਆਪਣੇ ਲੋਕ ਯਾਨੀ ਇਸਰਾਏਲੀਆਂ ਨੂੰ ਮਿਲਣ ਦਾ ਫ਼ੈਸਲਾ ਕੀਤਾ।

24ਇੱਕ ਦਿਨ ਉਸ ਨੇ ਇੱਕ ਮਿਸਰੀ ਨੂੰ ਉਨ੍ਹਾਂ ਵਿੱਚੋਂ ਇੱਕ ਨਾਲ ਬੇਇਨਸਾਫ਼ੀ ਕਰਦੇ ਵੇਖਿਆ, ਇਸ ਲਈ ਉਸ ਦੇ ਬਚਾਉਣ ਲਈ ਗਿਆ ਅਤੇ ਮਿਸਰੀ ਦਾ ਕਤਲ ਕਰਕੇ ਉਸ ਦਾ ਬਦਲਾ ਲਿਆ।

25ਮੋਸ਼ੇਹ ਨੇ ਸੋਚਿਆ ਕਿ ਉਸ ਦੇ ਆਪਣੇ ਭਾਈਬੰਦ-ਇਸਰਾਏਲੀ ਲੋਕ ਸਮਝ ਲੈਣਗੇ ਕਿ ਪਰਮੇਸ਼ਵਰ ਉਨ੍ਹਾਂ ਨੂੰ ਬਚਾਉਣ ਲਈ ਉਸ ਨੂੰ ਇਸਤੇਮਾਲ ਕਰ ਰਿਹਾ ਹੈ, ਪਰ ਉਹ ਅਜਿਹਾ ਨਾ ਸਮਝੇ।

26ਅਗਲੇ ਹੀ ਦਿਨ ਮੋਸ਼ੇਹ ਨੇ ਦੋ ਇਸਰਾਏਲੀਆਂ ਨੂੰ ਆਪਸ ਵਿੱਚ ਲੜਦੇ ਵੇਖਿਆ। ਅਤੇ ਉਨ੍ਹਾਂ ਵਿੱਚ ਮੇਲ-ਮਿਲਾਪ ਕਰਾਉਣਾ ਚਾਹਿਆ ਇਹ ਕਹਿ ਕੇ, ‘ਹੇ ਪੁਰਖੋ, ਤੁਸੀਂ ਤਾਂ ਆਪਸ ਵਿੱਚ ਭਰਾ ਹੋ; ਫਿਰ ਕਿਉਂ ਇੱਕ-ਦੂਜੇ ਨੂੰ ਨਸ਼ਟ ਕਰਨਾ ਚਾਉਦੇ ਹੋ?’

27“ਪਰ ਦੂਸਰੇ ਨਾਲ ਬੇਇਨਸਾਫ਼ੀ ਕਰਨ ਵਾਲੇ ਆਦਮੀ ਨੇ ਮੋਸ਼ੇਹ ਨੂੰ ਇੱਕ ਪਾਸੇ ਧੱਕਾ ਮਾਰਿਆਂ ਅਤੇ ਕਿਹਾ, ‘ਤੈਨੂੰ ਕਿਸ ਨੇ ਸਾਡੇ ਉੱਤੇ ਹਾਕਮ ਅਤੇ ਨਿਆਂਕਾਰ ਬਣਾਇਆ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.