ਰਸੂਲਾਂ 7

ਪਰਮੇਸ਼ਵਰ ਨੇ ਕਿਹਾ, ‘ਤੂੰ ਆਪਣਾ ਦੇਸ਼ ਅਤੇ ਆਪਣੇ ਲੋਕਾਂ ਨੂੰ ਛੱਡ, ਅਤੇ ਉਸ ਭੂਮੀ ਵੱਲ ਜਾ ਜਿਹੜੀ ਮੈਂ ਤੈਨੂੰ ਵਿਖਾਵਾਂਗਾ।’

Acts 7:3 (UKJV) And said unto him, Get you out of your country, and from your kindred, and come into the land which I shall show you.

1ਤਦ ਮਹਾਂ ਜਾਜਕ ਨੇ ਸਟੀਫਨ ਨੂੰ ਪੁੱਛਿਆ, “ਕੀ ਇਹ ਇਲਜ਼ਾਮ ਸੱਚੇ ਹਨ?”

2ਇਸ ਬਾਰੇ ਉਸ ਨੇ ਜਵਾਬ ਦਿੱਤਾ, “ਹੇ ਭਰਾਵੋ ਅਤੇ ਬਜ਼ੁਰਗੋ, ਮੇਰੀ ਗੱਲ ਸੁਣੋ! ਅੱਤ ਮਹਾਨ ਪਰਮੇਸ਼ਵਰ ਸਾਡੇ ਅਬਰਾਹਾਮ ਉੱਤੇ ਉਸ ਸਮੇਂ ਪ੍ਰਗਟ ਹੋਇਆ ਜਦੋਂ ਉਹ ਮੈਸੋਪਟਾਮਿਆ ਦੇਸ਼ ਹਾਰਾਨ ਪਿੰਡ ਵਿੱਚ ਵੱਸ ਰਿਹਾ ਸੀ।

3ਪਰਮੇਸ਼ਵਰ ਨੇ ਕਿਹਾ, ‘ਤੂੰ ਆਪਣਾ ਦੇਸ਼ ਅਤੇ ਆਪਣੇ ਲੋਕਾਂ ਨੂੰ ਛੱਡ, ਅਤੇ ਉਸ ਭੂਮੀ ਵੱਲ ਜਾ ਜਿਹੜੀ ਮੈਂ ਤੈਨੂੰ ਵਿਖਾਵਾਂਗਾ।’

4“ਸੋ ਅਬਰਾਹਾਮ ਕਸਦੀਆਂ ਦੇ ਦੇਸ਼ ਤੋਂ ਨਿੱਕਲ ਕੇ ਹਾਰਾਨ ਵਿੱਚ ਜਾ ਵੱਸਿਆ। ਅਤੇ ਉਹ ਦੇ ਪਿਤਾ ਦੇ ਮਰਨ ਪਿੱਛੋਂ, ਪਰਮੇਸ਼ਵਰ ਨੇ ਉਹ ਨੂੰ ਉੱਥੋਂ ਲਿਆ ਕੇ ਇਸ ਦੇਸ਼ ਵਿੱਚ ਵਸਾਇਆ ਜਿੱਥੇ ਹੁਣ ਤੁਸੀਂ ਰਹਿੰਦੇ ਹੋ।

5ਉਸ ਨੇ ਉਸ ਨੂੰ ਇੱਥੇ ਕੋਈ ਵਿਰਾਸਤ ਨਹੀਂ ਦਿੱਤੀ, ਇੱਥੋਂ ਤੱਕ ਉਸ ਦੇ ਪੈਰ ਰੱਖਣ ਦੇ ਲਈ ਕਾਫ਼ੀ ਜ਼ਮੀਨ ਵੀ ਨਹੀਂ ਸੀ। ਪਰ ਪਰਮੇਸ਼ਵਰ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਅਤੇ ਉਸ ਦੇ ਬਾਅਦ ਉਸ ਦੀ ਅੰਸ ਜ਼ਮੀਨ ਉੱਤੇ ਕਬਜ਼ਾ ਕਰੇਗੀ, ਹਾਲਾਂਕਿ ਉਸ ਸਮੇਂ ਅਬਰਾਹਾਮ ਕੋਲ ਕੋਈ ਔਲਾਦ ਨਹੀਂ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.