ਰਸੂਲਾਂ 7

ਉਸ ਨੇ ਉਸ ਨੂੰ ਇੱਥੇ ਕੋਈ ਵਿਰਾਸਤ ਨਹੀਂ ਦਿੱਤੀ, ਇੱਥੋਂ ਤੱਕ ਉਸ ਦੇ ਪੈਰ ਰੱਖਣ ਦੇ ਲਈ ਕਾਫ਼ੀ ਜ਼ਮੀਨ ਵੀ ਨਹੀਂ ਸੀ। ਪਰ ਪਰਮੇਸ਼ਵਰ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਅਤੇ ਉਸ ਦੇ ਬਾਅਦ ਉਸ ਦੀ ਅੰਸ ਜ਼ਮੀਨ ਉੱਤੇ ਕਬਜ਼ਾ ਕਰੇਗੀ, ਹਾਲਾਂਕਿ ਉਸ ਸਮੇਂ ਅਬਰਾਹਾਮ ਕੋਲ ਕੋਈ ਔਲਾਦ ਨਹੀਂ ਸੀ।

Acts 7:5 (UKJV) And he gave him none inheritance in it, no, not so much as to set his foot on: yet he promised that he would give it to him for a possession, and to his seed after him, when as yet he had no child.

3ਪਰਮੇਸ਼ਵਰ ਨੇ ਕਿਹਾ, ‘ਤੂੰ ਆਪਣਾ ਦੇਸ਼ ਅਤੇ ਆਪਣੇ ਲੋਕਾਂ ਨੂੰ ਛੱਡ, ਅਤੇ ਉਸ ਭੂਮੀ ਵੱਲ ਜਾ ਜਿਹੜੀ ਮੈਂ ਤੈਨੂੰ ਵਿਖਾਵਾਂਗਾ।’

4“ਸੋ ਅਬਰਾਹਾਮ ਕਸਦੀਆਂ ਦੇ ਦੇਸ਼ ਤੋਂ ਨਿੱਕਲ ਕੇ ਹਾਰਾਨ ਵਿੱਚ ਜਾ ਵੱਸਿਆ। ਅਤੇ ਉਹ ਦੇ ਪਿਤਾ ਦੇ ਮਰਨ ਪਿੱਛੋਂ, ਪਰਮੇਸ਼ਵਰ ਨੇ ਉਹ ਨੂੰ ਉੱਥੋਂ ਲਿਆ ਕੇ ਇਸ ਦੇਸ਼ ਵਿੱਚ ਵਸਾਇਆ ਜਿੱਥੇ ਹੁਣ ਤੁਸੀਂ ਰਹਿੰਦੇ ਹੋ।

5ਉਸ ਨੇ ਉਸ ਨੂੰ ਇੱਥੇ ਕੋਈ ਵਿਰਾਸਤ ਨਹੀਂ ਦਿੱਤੀ, ਇੱਥੋਂ ਤੱਕ ਉਸ ਦੇ ਪੈਰ ਰੱਖਣ ਦੇ ਲਈ ਕਾਫ਼ੀ ਜ਼ਮੀਨ ਵੀ ਨਹੀਂ ਸੀ। ਪਰ ਪਰਮੇਸ਼ਵਰ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਅਤੇ ਉਸ ਦੇ ਬਾਅਦ ਉਸ ਦੀ ਅੰਸ ਜ਼ਮੀਨ ਉੱਤੇ ਕਬਜ਼ਾ ਕਰੇਗੀ, ਹਾਲਾਂਕਿ ਉਸ ਸਮੇਂ ਅਬਰਾਹਾਮ ਕੋਲ ਕੋਈ ਔਲਾਦ ਨਹੀਂ ਸੀ।

6ਪਰਮੇਸ਼ਵਰ ਨੇ ਉਸ ਨੂੰ ਇਸ ਤਰ੍ਹਾਂ ਬੋਲਿਆ: ‘ਕਿ ਤੇਰਾ ਵੰਸ਼ ਪਰਾਏ ਦੇਸ਼ ਵਿੱਚ ਪਰਦੇਸੀ ਹੋ ਕੇ ਰਹੇਗਾ, ਅਤੇ ਉਹ ਉਨ੍ਹਾਂ ਨੂੰ ਗੁਲਾਮ ਬਣਾ ਕੇ ਰੱਖਣਗੇ ਅਤੇ ਚਾਰ ਸੌ ਸਾਲ ਤੱਕ ਉਨ੍ਹਾਂ ਨੂੰ ਦੁੱਖ ਦੇਣਗੇ।

7ਪਰ ਮੈਂ ਉਸ ਕੌਮ ਨੂੰ ਵੀ ਜਿਸ ਦੇ ਉਹ ਗੁਲਾਮ ਹੋਣਗੇ ਸਜ਼ਾ ਦਿਆਂਗਾ,’ ਪਰਮੇਸ਼ਵਰ ਨੇ ਆਖਿਆ, ‘ਅਤੇ ਉਸ ਤੋਂ ਬਾਅਦ ਤੇਰਾ ਵੰਸ਼ ਅਜ਼ਾਦ ਹੋ ਜਾਵੇਗਾ ਅਤੇ ਇਸੇ ਥਾਂ ਵਿੱਚ ਮੇਰੀ ਉਪਾਸਨਾ ਕਰਨਗੇ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.