ਰਸੂਲਾਂ 7

“ਅਤੇ ਜਦੋਂ ਚਾਲੀ ਸਾਲ ਬੀਤ ਗਏ, ਤਾਂ ਸੀਨਈ ਦੇ ਪਹਾੜ ਦੇ ਉਜਾੜ ਵਿੱਚ ਇੱਕ ਸਵਰਗਦੂਤ ਅੱਗ ਦੀ ਲਾਟ ਵਿੱਚ ਝਾੜੀ ਵਿੱਚ ਮੋਸ਼ੇਹ ਨੂੰ ਦਰਸ਼ਣ ਦਿੱਤਾ।

Acts 7:30 (UKJV) And when forty years were expired, there appeared to him in the wilderness of mount Sina an angel of the Lord in a flame of fire in a bush.

28ਕੀ ਤੂੰ ਮੈਨੂੰ ਵੀ ਮਾਰਨਾ ਚਾਹੁੰਦਾ ਹੈ ਜਿਸ ਤਰ੍ਹਾਂ ਤੂੰ ਕੱਲ ਉਸ ਮਿਸਰੀ ਨੂੰ ਮਾਰਿਆ ਸੀ?’

29ਜਦੋਂ ਮੋਸ਼ੇਹ ਨੇ ਇਹ ਸੁਣਿਆ, ਤਾਂ ਉਹ ਮਿਦਯਾਨ ਦੇਸ਼ ਵੱਲ ਨੂੰ ਭੱਜ ਗਿਆ, ਅਤੇ ਜਿੱਥੇ ਉਹ ਇੱਕ ਅਜਨਬੀ ਹੋ ਕੇ ਰਹਿਣ ਲੱਗਾ ਅਤੇ ਉੱਥੇ ਉਹ ਦੇ ਦੋ ਪੁੱਤਰ ਹੋਏ।

30“ਅਤੇ ਜਦੋਂ ਚਾਲੀ ਸਾਲ ਬੀਤ ਗਏ, ਤਾਂ ਸੀਨਈ ਦੇ ਪਹਾੜ ਦੇ ਉਜਾੜ ਵਿੱਚ ਇੱਕ ਸਵਰਗਦੂਤ ਅੱਗ ਦੀ ਲਾਟ ਵਿੱਚ ਝਾੜੀ ਵਿੱਚ ਮੋਸ਼ੇਹ ਨੂੰ ਦਰਸ਼ਣ ਦਿੱਤਾ।

31ਜਦੋਂ ਮੋਸ਼ੇਹ ਨੇ ਇਹ ਵੇਖਿਆ, ਤਾਂ ਉਹ ਵੇਖ ਕੇ ਹੈਰਾਨ ਰਹਿ ਗਿਆ। ਜਦੋਂ ਉਹ ਨੇੜਿਓਂ ਦੇਖਣ ਲਈ ਗਿਆ, ਉਸ ਨੇ ਪ੍ਰਭੂ ਨੂੰ ਇਹ ਕਹਿੰਦੇ ਸੁਣਿਆ:

32‘ਕਿ ਮੈਂ ਤੇਰੇ ਪਿਉ-ਦਾਦਿਆਂ ਦਾ ਪਰਮੇਸ਼ਵਰ ਹਾਂ, ਅਬਰਾਹਾਮ ਦਾ ਪਰਮੇਸ਼ਵਰ, ਇਸਹਾਕ ਦਾ ਪਰਮੇਸ਼ਵਰ ਅਤੇ ਯਾਕੋਬ ਦਾ ਪਰਮੇਸ਼ਵਰ ਹਾਂ।’ ਤਦ ਮੋਸ਼ੇਹ ਡਰ ਦੇ ਮਾਰੇ ਕੰਬ ਉੱਠਿਆ ਅਤੇ ਦੇਖਣ ਦਾ ਹੌਸਲਾ ਨਾ ਕਰ ਸਕਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.