ਰਸੂਲਾਂ 7

ਜਦੋਂ ਮੋਸ਼ੇਹ ਨੇ ਇਹ ਵੇਖਿਆ, ਤਾਂ ਉਹ ਵੇਖ ਕੇ ਹੈਰਾਨ ਰਹਿ ਗਿਆ। ਜਦੋਂ ਉਹ ਨੇੜਿਓਂ ਦੇਖਣ ਲਈ ਗਿਆ, ਉਸ ਨੇ ਪ੍ਰਭੂ ਨੂੰ ਇਹ ਕਹਿੰਦੇ ਸੁਣਿਆ:

Acts 7:31 (UKJV) When Moses saw it, he wondered at the sight: and as he drew near to behold it, the voice of the LORD came unto him,

29ਜਦੋਂ ਮੋਸ਼ੇਹ ਨੇ ਇਹ ਸੁਣਿਆ, ਤਾਂ ਉਹ ਮਿਦਯਾਨ ਦੇਸ਼ ਵੱਲ ਨੂੰ ਭੱਜ ਗਿਆ, ਅਤੇ ਜਿੱਥੇ ਉਹ ਇੱਕ ਅਜਨਬੀ ਹੋ ਕੇ ਰਹਿਣ ਲੱਗਾ ਅਤੇ ਉੱਥੇ ਉਹ ਦੇ ਦੋ ਪੁੱਤਰ ਹੋਏ।

30“ਅਤੇ ਜਦੋਂ ਚਾਲੀ ਸਾਲ ਬੀਤ ਗਏ, ਤਾਂ ਸੀਨਈ ਦੇ ਪਹਾੜ ਦੇ ਉਜਾੜ ਵਿੱਚ ਇੱਕ ਸਵਰਗਦੂਤ ਅੱਗ ਦੀ ਲਾਟ ਵਿੱਚ ਝਾੜੀ ਵਿੱਚ ਮੋਸ਼ੇਹ ਨੂੰ ਦਰਸ਼ਣ ਦਿੱਤਾ।

31ਜਦੋਂ ਮੋਸ਼ੇਹ ਨੇ ਇਹ ਵੇਖਿਆ, ਤਾਂ ਉਹ ਵੇਖ ਕੇ ਹੈਰਾਨ ਰਹਿ ਗਿਆ। ਜਦੋਂ ਉਹ ਨੇੜਿਓਂ ਦੇਖਣ ਲਈ ਗਿਆ, ਉਸ ਨੇ ਪ੍ਰਭੂ ਨੂੰ ਇਹ ਕਹਿੰਦੇ ਸੁਣਿਆ:

32‘ਕਿ ਮੈਂ ਤੇਰੇ ਪਿਉ-ਦਾਦਿਆਂ ਦਾ ਪਰਮੇਸ਼ਵਰ ਹਾਂ, ਅਬਰਾਹਾਮ ਦਾ ਪਰਮੇਸ਼ਵਰ, ਇਸਹਾਕ ਦਾ ਪਰਮੇਸ਼ਵਰ ਅਤੇ ਯਾਕੋਬ ਦਾ ਪਰਮੇਸ਼ਵਰ ਹਾਂ।’ ਤਦ ਮੋਸ਼ੇਹ ਡਰ ਦੇ ਮਾਰੇ ਕੰਬ ਉੱਠਿਆ ਅਤੇ ਦੇਖਣ ਦਾ ਹੌਸਲਾ ਨਾ ਕਰ ਸਕਿਆ।

33“ਤਦ ਪ੍ਰਭੂ ਨੇ ਉਹ ਨੂੰ ਆਖਿਆ, ‘ਤੂੰ ਆਪਣੀ ਜੁੱਤੀ ਲਾਹ ਦੇ, ਕਿਉਂ ਜੋ ਇਹ ਥਾਂ ਜਿੱਥੇ ਤੂੰ ਖਲੋਤਾ ਇਹ ਪਵਿੱਤਰ ਜਗ੍ਹਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.