33“ਤਦ ਪ੍ਰਭੂ ਨੇ ਉਹ ਨੂੰ ਆਖਿਆ, ‘ਤੂੰ ਆਪਣੀ ਜੁੱਤੀ ਲਾਹ ਦੇ, ਕਿਉਂ ਜੋ ਇਹ ਥਾਂ ਜਿੱਥੇ ਤੂੰ ਖਲੋਤਾ ਇਹ ਪਵਿੱਤਰ ਜਗ੍ਹਾ ਹੈ।
34ਮੈਂ ਸੱਚ-ਮੁੱਚ ਮਿਸਰ ਵਿੱਚ ਆਪਣੇ ਲੋਕਾਂ ਉੱਤੇ ਜ਼ੁਲਮ ਵੇਖੇ ਹਨ। ਮੈਂ ਉਨ੍ਹਾਂ ਦੇ ਹੌਂਕੇ ਸੁਣੇ ਹਨ ਅਤੇ ਉਨ੍ਹਾਂ ਨੂੰ ਅਜ਼ਾਦ ਕਰਨ ਲਈ ਉਤਰ ਆਇਆ ਹਾਂ। ਸੋ ਹੁਣ ਤੂੰ ਆ, ਅਤੇ ਮੈਂ ਤੈਨੂੰ ਮਿਸਰ ਵਿੱਚ ਵਾਪਸ ਭੇਜਾਂਗਾ।’
35“ਇਹ ਉਹੀ ਮੋਸ਼ੇਹ ਹੈ ਜਿਸ ਦਾ ਇਸਰਾਏਲੀਆਂ ਨੇ ਇਨਕਾਰ ਕਰਕੇ ਕਿਹਾ, ‘ਤੈਨੂੰ ਕਿਸ ਨੇ ਸਾਡੇ ਉੱਤੇ ਹਾਕਮ ਅਤੇ ਨਿਆਂਕਾਰ ਬਣਾਇਆ?’ ਉਸ ਨੂੰ ਪਰਮੇਸ਼ਵਰ ਨੇ ਉਸ ਸਵਰਗਦੂਤ ਦੇ ਰਾਹੀ ਜੋ ਉਸ ਨੂੰ ਝਾੜੀ ਵਿੱਚ ਵਿਖਾਈ ਦਿੱਤਾ ਸੀ, ਅਧਿਕਾਰੀ ਅਤੇ ਅਜ਼ਾਦੀ ਦੇਣ ਵਾਲਾ ਕਰਕੇ ਭੇਜਿਆ।
36ਉਹ ਉਨ੍ਹਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ ਅਤੇ ਮਿਸਰ ਵਿੱਚ, ਲਾਲ ਸਾਗਰ ਵਿੱਚ ਅਤੇ ਚਾਲੀ ਸਾਲ ਜੰਗਲ ਵਿੱਚ ਅਚਰਜ਼ ਕੰਮ ਅਤੇ ਚਿੰਨ੍ਹ ਵੇਖੇ।
37“ਇਹ ਮੋਸ਼ੇਹ ਹੈ ਜਿਸ ਨੇ ਇਸਰਾਏਲੀਆਂ ਨੂੰ ਕਿਹਾ, ‘ਪਰਮੇਸ਼ਵਰ ਤੁਹਾਡੇ ਲਈ ਮੇਰੇ ਵਰਗੇ ਨਬੀ ਨੂੰ ਤੁਹਾਡੇ ਆਪਣੇ ਲੋਕਾਂ ਵਿੱਚੋਂ ਖੜ੍ਹਾ ਕਰੇਗਾ।’