45ਤੰਬੂ ਪ੍ਰਾਪਤ ਕਰਨ ਤੋਂ ਬਾਅਦ, ਸਾਡੇ ਪੂਰਵਜਾਂ ਤੋਂ ਲੈ ਕੇ ਯੇਹੋਸ਼ੁਆ ਦੇ ਨਾਲ ਇਸ ਜਗ੍ਹਾ ਤੇ ਲਿਆਏ, ਜਿਸ ਸਮੇਂ ਉਹਨਾਂ ਨੇ ਉਨ੍ਹਾਂ ਕੌਮਾਂ ਉੱਤੇ ਅਧਿਕਾਰ ਪਾਇਆ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਸਾਡੇ ਪਿਉ-ਦਾਦਿਆਂ ਦੇ ਅੱਗਿਓਂ ਕੱਢ ਦਿੱਤਾ। ਅਤੇ ਉਹ ਤੰਬੂ ਰਾਜਾ ਦਾਵੀਦ ਦੇ ਦਿਨਾਂ ਤੱਕ ਰਿਹਾ,
46ਦਾਵੀਦ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਤਾਂ ਦਾਵੀਦ ਨੇ ਪ੍ਰਾਰਥਨਾ ਕੀਤੀ ਕਿ ਉਹ ਯਾਕੋਬ ਦੇ ਲਈ ਇੱਕ ਨਿਵਾਸ ਸਥਾਨ ਬਣਾਵੇ।
47ਪਰ ਉਹ ਸ਼ਲੋਮੋਨ ਰਾਜਾ ਹੀ ਸੀ ਜਿਸ ਨੇ ਉਸ ਦੇ ਲਈ ਇੱਕ ਭਵਨ ਬਣਾਇਆ।
48“ਪਰ, ਅੱਤ ਮਹਾਨ ਪਰਮੇਸ਼ਵਰ ਮਨੁੱਖਾਂ ਦੇ ਹੱਥਾਂ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦਾ।” ਜਿਸ ਤਰ੍ਹਾਂ ਨਬੀ ਕਹਿੰਦਾ ਹੈ:
49“ ‘ਸਵਰਗ ਮੇਰਾ ਸਿੰਘਾਸਣ ਹੈ, ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ। ਤੁਸੀਂ ਮੇਰੇ ਲਈ ਕਿਹੋ ਜਿਹਾ ਭਵਨ ਬਣਾਓਗੇ? ਪ੍ਰਭੂ ਆਖਦਾ ਹੈ। ਅਤੇ ਜਾਂ ਮੇਰਾ ਆਰਾਮ ਕਰਨ ਦਾ ਸਥਾਨ ਕਿੱਥੇ ਹੋਵੇਗਾ?