ਆਮੋਸ 1

ਉਸਦਾ ਰਾਜਾ ਗ਼ੁਲਾਮੀ ਵਿੱਚ ਜਾਵੇਗਾ, ਉਹ ਅਤੇ ਉਸਦੇ ਅਧਿਕਾਰੀ ਇਕੱਠੇ ਹੋਣਗੇ,” ਯਾਹਵੇਹ ਆਖਦਾ ਹੈ।

Amos 1:15 (UKJV) And their king shall go into captivity, he and his princes together, says the LORD.

13ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਅੰਮੋਨ ਦੇ ਤਿੰਨ ਪਾਪਾਂ ਦੇ ਕਾਰਨ, ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ। ਕਿਉਂਕਿ ਉਸ ਨੇ ਗਿਲਆਦ ਦੀਆਂ ਗਰਭਵਤੀ ਔਰਤਾਂ ਨੂੰ ਚੀਰ ਦਿੱਤਾ ਸੀ, ਤਾਂ ਜੋ ਉਹ ਆਪਣੀਆਂ ਹੱਦਾਂ ਨੂੰ ਵਧਾ ਸਕਣ,

14ਜਦੋਂ ਲੜਾਈ ਦੇ ਦਿਨ ਯੁੱਧ ਦੇ ਰੌਲੇ ਵਿੱਚ ਤੂਫ਼ਾਨ ਵਾਲੇ ਦਿਨ ਤੇਜ਼ ਹਵਾਵਾਂ ਵਿੱਚ ਮੈਂ ਰਬਾਹ ਦੀਆਂ ਕੰਧਾਂ ਨੂੰ ਅੱਗ ਲਾ ਦਿਆਂਗਾ, ਜੋ ਉਸ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗਾ,

15ਉਸਦਾ ਰਾਜਾ ਗ਼ੁਲਾਮੀ ਵਿੱਚ ਜਾਵੇਗਾ, ਉਹ ਅਤੇ ਉਸਦੇ ਅਧਿਕਾਰੀ ਇਕੱਠੇ ਹੋਣਗੇ,” ਯਾਹਵੇਹ ਆਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.