ਆਮੋਸ 1

ਉਸ ਨੇ ਕਿਹਾ: “ਯਾਹਵੇਹ ਸੀਯੋਨ ਤੋਂ ਗਰਜਦਾ ਹੈ ਅਤੇ ਯੇਰੂਸ਼ਲੇਮ ਤੋਂ ਗਰਜਦਾ ਹੈ; ਆਜੜੀਆਂ ਦੀਆਂ ਚਰਾਂਦਾਂ ਸੁੱਕ ਜਾਂਦੀਆਂ ਹਨ, ਅਤੇ ਕਰਮਲ ਦੀ ਚੋਟੀ ਕੁਮਲਾ ਜਾਂਦੀ ਹੈ।”

Amos 1:2 (UKJV) And he said, The LORD will roar from Zion, and utter his voice from Jerusalem; and the habitations of the shepherds shall mourn, and the top of Carmel shall wither.

1ਤਕੋਆ ਦੇ ਚਰਵਾਹਿਆਂ ਵਿੱਚੋਂ ਇੱਕ ਆਮੋਸ ਦੇ ਇਹ ਸ਼ਬਦ ਹਨ। ਉਹ ਦਰਸ਼ਨ ਜੋ ਉਸਨੇ ਭੁਚਾਲ ਤੋਂ ਦੋ ਸਾਲ ਪਹਿਲਾਂ ਇਸਰਾਏਲ ਬਾਰੇ ਦੇਖਿਆ ਸੀ, ਜਦੋਂ ਉਜ਼ੀਯਾਹ ਯਹੂਦਾਹ ਦਾ ਰਾਜਾ ਸੀ ਅਤੇ ਯੋਆਸ਼ ਦਾ ਪੁੱਤਰ ਯਾਰਾਬੁਆਮ ਇਸਰਾਏਲ ਦਾ ਰਾਜਾ ਸੀ।

2ਉਸ ਨੇ ਕਿਹਾ: “ਯਾਹਵੇਹ ਸੀਯੋਨ ਤੋਂ ਗਰਜਦਾ ਹੈ ਅਤੇ ਯੇਰੂਸ਼ਲੇਮ ਤੋਂ ਗਰਜਦਾ ਹੈ; ਆਜੜੀਆਂ ਦੀਆਂ ਚਰਾਂਦਾਂ ਸੁੱਕ ਜਾਂਦੀਆਂ ਹਨ, ਅਤੇ ਕਰਮਲ ਦੀ ਚੋਟੀ ਕੁਮਲਾ ਜਾਂਦੀ ਹੈ।”

3ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਦੰਮਿਸ਼ਕ ਸ਼ਹਿਰ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਨ੍ਹਾਂ ਨੇ ਗਿਲਆਦ ਦੇਸ ਨੂੰ ਲੋਹੇ ਦੇ ਸੰਦਾਂ ਨਾਲ ਕੁਚਲਿਆ ਹੈ,

4ਮੈਂ ਹਜ਼ਾਏਲ ਦੇ ਘਰ ਨੂੰ ਅੱਗ ਭੇਜਾਂਗਾ ਜੋ ਬਨ-ਹਦਦ ਦੇ ਗੜ੍ਹਾਂ ਨੂੰ ਭਸਮ ਕਰ ਦੇਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.