1ਤਕੋਆ ਦੇ ਚਰਵਾਹਿਆਂ ਵਿੱਚੋਂ ਇੱਕ ਆਮੋਸ ਦੇ ਇਹ ਸ਼ਬਦ ਹਨ। ਉਹ ਦਰਸ਼ਨ ਜੋ ਉਸਨੇ ਭੁਚਾਲ ਤੋਂ ਦੋ ਸਾਲ ਪਹਿਲਾਂ ਇਸਰਾਏਲ ਬਾਰੇ ਦੇਖਿਆ ਸੀ, ਜਦੋਂ ਉਜ਼ੀਯਾਹ ਯਹੂਦਾਹ ਦਾ ਰਾਜਾ ਸੀ ਅਤੇ ਯੋਆਸ਼ ਦਾ ਪੁੱਤਰ ਯਾਰਾਬੁਆਮ ਇਸਰਾਏਲ ਦਾ ਰਾਜਾ ਸੀ।
2ਉਸ ਨੇ ਕਿਹਾ: “ਯਾਹਵੇਹ ਸੀਯੋਨ ਤੋਂ ਗਰਜਦਾ ਹੈ ਅਤੇ ਯੇਰੂਸ਼ਲੇਮ ਤੋਂ ਗਰਜਦਾ ਹੈ; ਆਜੜੀਆਂ ਦੀਆਂ ਚਰਾਂਦਾਂ ਸੁੱਕ ਜਾਂਦੀਆਂ ਹਨ, ਅਤੇ ਕਰਮਲ ਦੀ ਚੋਟੀ ਕੁਮਲਾ ਜਾਂਦੀ ਹੈ।”
3ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਦੰਮਿਸ਼ਕ ਸ਼ਹਿਰ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਨ੍ਹਾਂ ਨੇ ਗਿਲਆਦ ਦੇਸ ਨੂੰ ਲੋਹੇ ਦੇ ਸੰਦਾਂ ਨਾਲ ਕੁਚਲਿਆ ਹੈ,
4ਮੈਂ ਹਜ਼ਾਏਲ ਦੇ ਘਰ ਨੂੰ ਅੱਗ ਭੇਜਾਂਗਾ ਜੋ ਬਨ-ਹਦਦ ਦੇ ਗੜ੍ਹਾਂ ਨੂੰ ਭਸਮ ਕਰ ਦੇਵੇਗੀ।
5ਮੈਂ ਦੰਮਿਸ਼ਕ ਦੇ ਫਾਟਕ ਨੂੰ ਢਾਹ ਦਿਆਂਗਾ; ਮੈਂ ਉਸ ਰਾਜੇ ਨੂੰ ਨਾਸ਼ ਕਰ ਦਿਆਂਗਾ ਜਿਹੜਾ ਐਵੇਂਕ ਦੀ ਘਾਟੀ ਵਿੱਚ ਹੈ ਅਤੇ ਜਿਸ ਕੋਲ ਬੈਤ ਅਦਨ ਵਿੱਚ ਰਾਜ ਹੈ। ਅਰਾਮ ਦੇ ਲੋਕ ਕੀਰ ਨੂੰ ਗ਼ੁਲਾਮੀ ਵਿੱਚ ਚਲੇ ਜਾਣਗੇ,” ਯਾਹਵੇਹ ਆਖਦਾ ਹੈ।