3ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਦੰਮਿਸ਼ਕ ਸ਼ਹਿਰ ਦੇ ਤਿੰਨ ਅਪਰਾਧਾਂ ਦੇ ਕਾਰਨ, ਸਗੋਂ ਚਾਰ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ, ਕਿਉਂ ਜੋ ਉਨ੍ਹਾਂ ਨੇ ਗਿਲਆਦ ਦੇਸ ਨੂੰ ਲੋਹੇ ਦੇ ਸੰਦਾਂ ਨਾਲ ਕੁਚਲਿਆ ਹੈ,
4ਮੈਂ ਹਜ਼ਾਏਲ ਦੇ ਘਰ ਨੂੰ ਅੱਗ ਭੇਜਾਂਗਾ ਜੋ ਬਨ-ਹਦਦ ਦੇ ਗੜ੍ਹਾਂ ਨੂੰ ਭਸਮ ਕਰ ਦੇਵੇਗੀ।
5ਮੈਂ ਦੰਮਿਸ਼ਕ ਦੇ ਫਾਟਕ ਨੂੰ ਢਾਹ ਦਿਆਂਗਾ; ਮੈਂ ਉਸ ਰਾਜੇ ਨੂੰ ਨਾਸ਼ ਕਰ ਦਿਆਂਗਾ ਜਿਹੜਾ ਐਵੇਂਕ ਦੀ ਘਾਟੀ ਵਿੱਚ ਹੈ ਅਤੇ ਜਿਸ ਕੋਲ ਬੈਤ ਅਦਨ ਵਿੱਚ ਰਾਜ ਹੈ। ਅਰਾਮ ਦੇ ਲੋਕ ਕੀਰ ਨੂੰ ਗ਼ੁਲਾਮੀ ਵਿੱਚ ਚਲੇ ਜਾਣਗੇ,” ਯਾਹਵੇਹ ਆਖਦਾ ਹੈ।
6ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਗਾਜ਼ਾ ਦੇ ਤਿੰਨ ਪਾਪਾਂ ਲਈ ਨਹੀਂ, ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ। ਕਿਉਂ ਜੋ ਉਸਨੇ ਸਾਰੀਆਂ ਕੌਮਾਂ ਨੂੰ ਬੰਦੀ ਬਣਾ ਲਿਆ, ਅਤੇ ਉਨ੍ਹਾਂ ਨੂੰ ਅਦੋਮ ਨੂੰ ਵੇਚ ਦਿੱਤਾ,
7ਮੈਂ ਗਾਜ਼ਾ ਦੀਆਂ ਕੰਧਾਂ ਉੱਤੇ ਅੱਗ ਭੇਜਾਂਗਾ ਜੋ ਉਸ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ।