ਆਮੋਸ 1

ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਗਾਜ਼ਾ ਦੇ ਤਿੰਨ ਪਾਪਾਂ ਲਈ ਨਹੀਂ, ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ। ਕਿਉਂ ਜੋ ਉਸਨੇ ਸਾਰੀਆਂ ਕੌਮਾਂ ਨੂੰ ਬੰਦੀ ਬਣਾ ਲਿਆ, ਅਤੇ ਉਨ੍ਹਾਂ ਨੂੰ ਅਦੋਮ ਨੂੰ ਵੇਚ ਦਿੱਤਾ,

Amos 1:6 (UKJV) Thus says the LORD; For three transgressions of Gaza, and for four, I will not turn away the punishment thereof; because they carried away captive the whole captivity, to deliver them up to Edom:

4ਮੈਂ ਹਜ਼ਾਏਲ ਦੇ ਘਰ ਨੂੰ ਅੱਗ ਭੇਜਾਂਗਾ ਜੋ ਬਨ-ਹਦਦ ਦੇ ਗੜ੍ਹਾਂ ਨੂੰ ਭਸਮ ਕਰ ਦੇਵੇਗੀ।

5ਮੈਂ ਦੰਮਿਸ਼ਕ ਦੇ ਫਾਟਕ ਨੂੰ ਢਾਹ ਦਿਆਂਗਾ; ਮੈਂ ਉਸ ਰਾਜੇ ਨੂੰ ਨਾਸ਼ ਕਰ ਦਿਆਂਗਾ ਜਿਹੜਾ ਐਵੇਂਕ ਦੀ ਘਾਟੀ ਵਿੱਚ ਹੈ ਅਤੇ ਜਿਸ ਕੋਲ ਬੈਤ ਅਦਨ ਵਿੱਚ ਰਾਜ ਹੈ। ਅਰਾਮ ਦੇ ਲੋਕ ਕੀਰ ਨੂੰ ਗ਼ੁਲਾਮੀ ਵਿੱਚ ਚਲੇ ਜਾਣਗੇ,” ਯਾਹਵੇਹ ਆਖਦਾ ਹੈ।

6ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਗਾਜ਼ਾ ਦੇ ਤਿੰਨ ਪਾਪਾਂ ਲਈ ਨਹੀਂ, ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ। ਕਿਉਂ ਜੋ ਉਸਨੇ ਸਾਰੀਆਂ ਕੌਮਾਂ ਨੂੰ ਬੰਦੀ ਬਣਾ ਲਿਆ, ਅਤੇ ਉਨ੍ਹਾਂ ਨੂੰ ਅਦੋਮ ਨੂੰ ਵੇਚ ਦਿੱਤਾ,

7ਮੈਂ ਗਾਜ਼ਾ ਦੀਆਂ ਕੰਧਾਂ ਉੱਤੇ ਅੱਗ ਭੇਜਾਂਗਾ ਜੋ ਉਸ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ।

8ਮੈਂ ਅਸ਼ਦੋਦ ਦੇ ਰਾਜੇ ਨੂੰ ਅਤੇ ਅਸ਼ਕਲੋਨ ਵਿੱਚ ਰਾਜਦੰਡ ਰੱਖਣ ਵਾਲੇ ਨੂੰ ਤਬਾਹ ਕਰ ਦਿਆਂਗਾ। ਮੈਂ ਏਕਰੋਨ ਨੂੰ ਆਪਣੇ ਹੱਥਾਂ ਨਾਲ ਉਦੋਂ ਤੱਕ ਮਾਰਾਂਗਾ ਜਦੋਂ ਤੱਕ, ਜਦੋਂ ਤੱਕ ਆਖਰੀ ਫ਼ਲਿਸਤੀਨੀ ਮਾਰਿਆ ਨਹੀਂ ਜਾਂਦਾ।” ਇਹ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.