6ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: “ਗਾਜ਼ਾ ਦੇ ਤਿੰਨ ਪਾਪਾਂ ਲਈ ਨਹੀਂ, ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ। ਕਿਉਂ ਜੋ ਉਸਨੇ ਸਾਰੀਆਂ ਕੌਮਾਂ ਨੂੰ ਬੰਦੀ ਬਣਾ ਲਿਆ, ਅਤੇ ਉਨ੍ਹਾਂ ਨੂੰ ਅਦੋਮ ਨੂੰ ਵੇਚ ਦਿੱਤਾ,
7ਮੈਂ ਗਾਜ਼ਾ ਦੀਆਂ ਕੰਧਾਂ ਉੱਤੇ ਅੱਗ ਭੇਜਾਂਗਾ ਜੋ ਉਸ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ।
8ਮੈਂ ਅਸ਼ਦੋਦ ਦੇ ਰਾਜੇ ਨੂੰ ਅਤੇ ਅਸ਼ਕਲੋਨ ਵਿੱਚ ਰਾਜਦੰਡ ਰੱਖਣ ਵਾਲੇ ਨੂੰ ਤਬਾਹ ਕਰ ਦਿਆਂਗਾ। ਮੈਂ ਏਕਰੋਨ ਨੂੰ ਆਪਣੇ ਹੱਥਾਂ ਨਾਲ ਉਦੋਂ ਤੱਕ ਮਾਰਾਂਗਾ ਜਦੋਂ ਤੱਕ, ਜਦੋਂ ਤੱਕ ਆਖਰੀ ਫ਼ਲਿਸਤੀਨੀ ਮਾਰਿਆ ਨਹੀਂ ਜਾਂਦਾ।” ਇਹ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
9ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਸੂਰ ਦੇ ਤਿੰਨ ਪਾਪਾਂ ਲਈ ਨਹੀਂ, ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ। ਕਿਉਂਕਿ ਉਸ ਨੇ ਗ਼ੁਲਾਮਾਂ ਦੀ ਸਾਰੀ ਕੌਮ ਨੂੰ ਅਦੋਮ ਨੂੰ ਵੇਚ ਦਿੱਤਾ, ਅਤੇ ਭਾਈਚਾਰੇ ਦੇ ਨੇਮ ਦਾ ਨਿਰਾਦਰ ਕੀਤਾ ਹੈ,
10ਮੈਂ ਸੂਰ ਦੀਆਂ ਕੰਧਾਂ ਉੱਤੇ ਅੱਗ ਭੇਜਾਂਗਾ ਜੋ ਉਸ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ।”