ਆਮੋਸ 1

ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਸੂਰ ਦੇ ਤਿੰਨ ਪਾਪਾਂ ਲਈ ਨਹੀਂ, ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ। ਕਿਉਂਕਿ ਉਸ ਨੇ ਗ਼ੁਲਾਮਾਂ ਦੀ ਸਾਰੀ ਕੌਮ ਨੂੰ ਅਦੋਮ ਨੂੰ ਵੇਚ ਦਿੱਤਾ, ਅਤੇ ਭਾਈਚਾਰੇ ਦੇ ਨੇਮ ਦਾ ਨਿਰਾਦਰ ਕੀਤਾ ਹੈ,

Amos 1:9 (UKJV) Thus says the LORD; For three transgressions of Tyrus, and for four, I will not turn away the punishment thereof; because they delivered up the whole captivity to Edom, and remembered not the brotherly covenant:

7ਮੈਂ ਗਾਜ਼ਾ ਦੀਆਂ ਕੰਧਾਂ ਉੱਤੇ ਅੱਗ ਭੇਜਾਂਗਾ ਜੋ ਉਸ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ।

8ਮੈਂ ਅਸ਼ਦੋਦ ਦੇ ਰਾਜੇ ਨੂੰ ਅਤੇ ਅਸ਼ਕਲੋਨ ਵਿੱਚ ਰਾਜਦੰਡ ਰੱਖਣ ਵਾਲੇ ਨੂੰ ਤਬਾਹ ਕਰ ਦਿਆਂਗਾ। ਮੈਂ ਏਕਰੋਨ ਨੂੰ ਆਪਣੇ ਹੱਥਾਂ ਨਾਲ ਉਦੋਂ ਤੱਕ ਮਾਰਾਂਗਾ ਜਦੋਂ ਤੱਕ, ਜਦੋਂ ਤੱਕ ਆਖਰੀ ਫ਼ਲਿਸਤੀਨੀ ਮਾਰਿਆ ਨਹੀਂ ਜਾਂਦਾ।” ਇਹ ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।

9ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਸੂਰ ਦੇ ਤਿੰਨ ਪਾਪਾਂ ਲਈ ਨਹੀਂ, ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ। ਕਿਉਂਕਿ ਉਸ ਨੇ ਗ਼ੁਲਾਮਾਂ ਦੀ ਸਾਰੀ ਕੌਮ ਨੂੰ ਅਦੋਮ ਨੂੰ ਵੇਚ ਦਿੱਤਾ, ਅਤੇ ਭਾਈਚਾਰੇ ਦੇ ਨੇਮ ਦਾ ਨਿਰਾਦਰ ਕੀਤਾ ਹੈ,

10ਮੈਂ ਸੂਰ ਦੀਆਂ ਕੰਧਾਂ ਉੱਤੇ ਅੱਗ ਭੇਜਾਂਗਾ ਜੋ ਉਸ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ।”

11ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਅਦੋਮ ਦੇ ਤਿੰਨ ਪਾਪਾਂ ਲਈ ਨਹੀਂ, ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ। ਕਿਉਂਕਿ ਉਸ ਨੇ ਤਲਵਾਰ ਨਾਲ ਆਪਣੇ ਭਰਾ ਦਾ ਪਿੱਛਾ ਕੀਤਾ ਅਤੇ ਦੇਸ਼ ਦੀਆਂ ਔਰਤਾਂ ਨੂੰ ਵੱਢ ਸੁੱਟਿਆ, ਕਿਉਂਕਿ ਉਹ ਦਾ ਕ੍ਰੋਧ ਲਗਾਤਾਰ ਭੜਕਦਾ ਸੀ, ਅਤੇ ਉਹ ਦਾ ਕਹਿਰ ਬੇਕਾਬੂ ਹੁੰਦਾ ਸੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.