9ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਸੂਰ ਦੇ ਤਿੰਨ ਪਾਪਾਂ ਲਈ ਨਹੀਂ, ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ। ਕਿਉਂਕਿ ਉਸ ਨੇ ਗ਼ੁਲਾਮਾਂ ਦੀ ਸਾਰੀ ਕੌਮ ਨੂੰ ਅਦੋਮ ਨੂੰ ਵੇਚ ਦਿੱਤਾ, ਅਤੇ ਭਾਈਚਾਰੇ ਦੇ ਨੇਮ ਦਾ ਨਿਰਾਦਰ ਕੀਤਾ ਹੈ,
10ਮੈਂ ਸੂਰ ਦੀਆਂ ਕੰਧਾਂ ਉੱਤੇ ਅੱਗ ਭੇਜਾਂਗਾ ਜੋ ਉਸ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ।”
11ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਅਦੋਮ ਦੇ ਤਿੰਨ ਪਾਪਾਂ ਲਈ ਨਹੀਂ, ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ। ਕਿਉਂਕਿ ਉਸ ਨੇ ਤਲਵਾਰ ਨਾਲ ਆਪਣੇ ਭਰਾ ਦਾ ਪਿੱਛਾ ਕੀਤਾ ਅਤੇ ਦੇਸ਼ ਦੀਆਂ ਔਰਤਾਂ ਨੂੰ ਵੱਢ ਸੁੱਟਿਆ, ਕਿਉਂਕਿ ਉਹ ਦਾ ਕ੍ਰੋਧ ਲਗਾਤਾਰ ਭੜਕਦਾ ਸੀ, ਅਤੇ ਉਹ ਦਾ ਕਹਿਰ ਬੇਕਾਬੂ ਹੁੰਦਾ ਸੀ,
12ਮੈਂ ਤੇਮਾਨ ਉੱਤੇ ਅੱਗ ਭੇਜਾਂਗਾ, ਅਤੇ ਉਹ ਬੋਸਰਾਹ ਸ਼ਹਿਰ ਦੇ ਕਿਲ੍ਹਿਆਂ ਨੂੰ ਭਸਮ ਕਰੇਗੀ।”
13ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਅੰਮੋਨ ਦੇ ਤਿੰਨ ਪਾਪਾਂ ਦੇ ਕਾਰਨ, ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ। ਕਿਉਂਕਿ ਉਸ ਨੇ ਗਿਲਆਦ ਦੀਆਂ ਗਰਭਵਤੀ ਔਰਤਾਂ ਨੂੰ ਚੀਰ ਦਿੱਤਾ ਸੀ, ਤਾਂ ਜੋ ਉਹ ਆਪਣੀਆਂ ਹੱਦਾਂ ਨੂੰ ਵਧਾ ਸਕਣ,