3ਮੈਂ ਉਸਦੇ ਹਾਕਮ ਨੂੰ ਤਬਾਹ ਕਰ ਦਿਆਂਗਾ, ਅਤੇ ਉਸਦੇ ਨਾਲ ਉਸਦੇ ਸਾਰੇ ਅਧਿਕਾਰੀਆਂ ਨੂੰ ਮਾਰ ਦਿਆਂਗਾ,” ਯਾਹਵੇਹ ਦੀ ਇਹ ਬਾਣੀ ਹੈ।
4ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਯਹੂਦਾਹ ਦੇ ਤਿੰਨ ਪਾਪਾਂ ਦੇ ਕਾਰਨ, ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ। ਕਿਉਂਕਿ ਉਨ੍ਹਾਂ ਨੇ ਯਾਹਵੇਹ ਦੀ ਬਿਵਸਥਾ ਨੂੰ ਰੱਦ ਕਰ ਦਿੱਤਾ ਹੈ, ਅਤੇ ਉਸ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਹੈ, ਕਿਉਂਕਿ ਉਨ੍ਹਾਂ ਨੂੰ ਝੂਠੇ ਦੇਵਤਿਆਂ ਦੁਆਰਾ ਭਰਮਾਇਆ ਗਿਆ ਹੈ, ਜਿਸ ਦੇਵਤੇ ਦੀ ਪਾਲਣਾ ਉਨ੍ਹਾਂ ਦੇ ਪੁਰਖਿਆਂ ਨੇ ਕੀਤੀ ਸੀ,
5ਮੈਂ ਯਹੂਦਾਹ ਉੱਤੇ ਅੱਗ ਭੇਜਾਂਗਾ ਜੋ ਯੇਰੂਸ਼ਲੇਮ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ।”
6ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਇਸਰਾਏਲ ਦੇ ਤਿੰਨ ਪਾਪਾਂ ਦੇ ਕਾਰਨ ਸਗੋਂ ਚਾਰ ਪਾਪਾਂ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ। ਉਹ ਮਾਸੂਮ ਨੂੰ ਚਾਂਦੀ ਦੇ ਬਦਲੇ, ਅਤੇ ਲੋੜਵੰਦਾਂ ਨੂੰ ਜੁੱਤੀਆਂ ਦੇ ਜੋੜੇ ਲਈ ਵੇਚਦੇ ਹਨ।
7ਉਹ ਗਰੀਬਾਂ ਦੇ ਸਿਰਾਂ ਨੂੰ ਮਿੱਧਦੇ ਹਨ, ਜਿਵੇਂ ਜ਼ਮੀਨ ਦੀ ਧੂੜ ਹੋਣ, ਅਤੇ ਮਜ਼ਲੂਮਾਂ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਦੇ ਹਨ। ਪਿਤਾ ਅਤੇ ਪੁੱਤਰ ਇੱਕੋ ਕੁੜੀ ਨਾਲ ਸੰਗ ਕਰਦੇ ਹਨ, ਅਤੇ ਇਸ ਤਰ੍ਹਾਂ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਕਰਦੇ ਹਨ।