ਆਮੋਸ 2

“ਫਿਰ ਵੀ ਮੈਂ ਅਮੋਰੀਆਂ ਨੂੰ ਉਨ੍ਹਾਂ ਦੇ ਸਾਮ੍ਹਣੇ ਤਬਾਹ ਕਰ ਦਿੱਤਾ, ਭਾਵੇਂ ਉਹ ਦਿਆਰ ਵਰਗੇ ਉੱਚੇ ਅਤੇ ਬਲੂਤ ਵਾਂਗ ਮਜ਼ਬੂਤ ਸਨ। ਮੈਂ ਉਨ੍ਹਾਂ ਦੇ ਫਲ ਉੱਪਰੋਂ, ਅਤੇ ਹੇਠਾਂ ਉਨ੍ਹਾਂ ਦੀਆਂ ਜੜ੍ਹਾਂ ਨੂੰ ਤਬਾਹ ਕਰ ਦਿੱਤਾ।

Amos 2:9 (UKJV) Yet destroyed I the Amorite before them, whose height was like the height of the cedars, and he was strong as the oaks; yet I destroyed his fruit from above, and his roots from beneath.

7ਉਹ ਗਰੀਬਾਂ ਦੇ ਸਿਰਾਂ ਨੂੰ ਮਿੱਧਦੇ ਹਨ, ਜਿਵੇਂ ਜ਼ਮੀਨ ਦੀ ਧੂੜ ਹੋਣ, ਅਤੇ ਮਜ਼ਲੂਮਾਂ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਦੇ ਹਨ। ਪਿਤਾ ਅਤੇ ਪੁੱਤਰ ਇੱਕੋ ਕੁੜੀ ਨਾਲ ਸੰਗ ਕਰਦੇ ਹਨ, ਅਤੇ ਇਸ ਤਰ੍ਹਾਂ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਕਰਦੇ ਹਨ।

8ਉਹ ਹਰ ਜਗਵੇਦੀ ਦੇ ਕੋਲ ਗਿਰਵੀ ਰੱਖੇ ਹੋਏ ਬਸਤਰਾਂ ਉੱਤੇ ਲੇਟਦੇ ਹਨ। ਆਪਣੇ ਦੇਵਤੇ ਦੇ ਘਰ ਉਹ ਜੁਰਮਾਨੇ ਦੇ ਪੈਸਿਆਂ ਦੀ ਸ਼ਰਾਬ ਪੀਂਦੇ ਹਨ।

9“ਫਿਰ ਵੀ ਮੈਂ ਅਮੋਰੀਆਂ ਨੂੰ ਉਨ੍ਹਾਂ ਦੇ ਸਾਮ੍ਹਣੇ ਤਬਾਹ ਕਰ ਦਿੱਤਾ, ਭਾਵੇਂ ਉਹ ਦਿਆਰ ਵਰਗੇ ਉੱਚੇ ਅਤੇ ਬਲੂਤ ਵਾਂਗ ਮਜ਼ਬੂਤ ਸਨ। ਮੈਂ ਉਨ੍ਹਾਂ ਦੇ ਫਲ ਉੱਪਰੋਂ, ਅਤੇ ਹੇਠਾਂ ਉਨ੍ਹਾਂ ਦੀਆਂ ਜੜ੍ਹਾਂ ਨੂੰ ਤਬਾਹ ਕਰ ਦਿੱਤਾ।

10ਮੈਂ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਅਤੇ ਤੁਹਾਨੂੰ ਚਾਲੀ ਸਾਲ ਉਜਾੜ ਵਿੱਚ ਲੈ ਗਿਆ ਤਾਂ ਜੋ ਮੈਂ ਤੁਹਾਨੂੰ ਅਮੋਰੀਆਂ ਦੇ ਦੇਸ਼ ਉੱਤੇ ਅਧਿਕਾਰੀ ਬਣਾਵਾਂ।

11“ਮੈਂ ਤੁਹਾਡੇ ਬੱਚਿਆਂ ਵਿੱਚੋਂ ਨਬੀ, ਅਤੇ ਨਜ਼ੀਰ ਨੂੰ ਵੀ ਖੜ੍ਹਾ ਕੀਤਾ। ਹੇ ਇਸਰਾਏਲ ਦੇ ਲੋਕੋ, ਕੀ ਇਹ ਸੱਚ ਨਹੀਂ ਹੈ?” ਯਾਹਵੇਹ ਦੀ ਇਹ ਬਾਣੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.