ਆਮੋਸ 2

ਮੈਂ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਅਤੇ ਤੁਹਾਨੂੰ ਚਾਲੀ ਸਾਲ ਉਜਾੜ ਵਿੱਚ ਲੈ ਗਿਆ ਤਾਂ ਜੋ ਮੈਂ ਤੁਹਾਨੂੰ ਅਮੋਰੀਆਂ ਦੇ ਦੇਸ਼ ਉੱਤੇ ਅਧਿਕਾਰੀ ਬਣਾਵਾਂ।

Amos 2:10 (UKJV) Also I brought you up from the land of Egypt, and led you forty years through the wilderness, to possess the land of the Amorite.

8ਉਹ ਹਰ ਜਗਵੇਦੀ ਦੇ ਕੋਲ ਗਿਰਵੀ ਰੱਖੇ ਹੋਏ ਬਸਤਰਾਂ ਉੱਤੇ ਲੇਟਦੇ ਹਨ। ਆਪਣੇ ਦੇਵਤੇ ਦੇ ਘਰ ਉਹ ਜੁਰਮਾਨੇ ਦੇ ਪੈਸਿਆਂ ਦੀ ਸ਼ਰਾਬ ਪੀਂਦੇ ਹਨ।

9“ਫਿਰ ਵੀ ਮੈਂ ਅਮੋਰੀਆਂ ਨੂੰ ਉਨ੍ਹਾਂ ਦੇ ਸਾਮ੍ਹਣੇ ਤਬਾਹ ਕਰ ਦਿੱਤਾ, ਭਾਵੇਂ ਉਹ ਦਿਆਰ ਵਰਗੇ ਉੱਚੇ ਅਤੇ ਬਲੂਤ ਵਾਂਗ ਮਜ਼ਬੂਤ ਸਨ। ਮੈਂ ਉਨ੍ਹਾਂ ਦੇ ਫਲ ਉੱਪਰੋਂ, ਅਤੇ ਹੇਠਾਂ ਉਨ੍ਹਾਂ ਦੀਆਂ ਜੜ੍ਹਾਂ ਨੂੰ ਤਬਾਹ ਕਰ ਦਿੱਤਾ।

10ਮੈਂ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਅਤੇ ਤੁਹਾਨੂੰ ਚਾਲੀ ਸਾਲ ਉਜਾੜ ਵਿੱਚ ਲੈ ਗਿਆ ਤਾਂ ਜੋ ਮੈਂ ਤੁਹਾਨੂੰ ਅਮੋਰੀਆਂ ਦੇ ਦੇਸ਼ ਉੱਤੇ ਅਧਿਕਾਰੀ ਬਣਾਵਾਂ।

11“ਮੈਂ ਤੁਹਾਡੇ ਬੱਚਿਆਂ ਵਿੱਚੋਂ ਨਬੀ, ਅਤੇ ਨਜ਼ੀਰ ਨੂੰ ਵੀ ਖੜ੍ਹਾ ਕੀਤਾ। ਹੇ ਇਸਰਾਏਲ ਦੇ ਲੋਕੋ, ਕੀ ਇਹ ਸੱਚ ਨਹੀਂ ਹੈ?” ਯਾਹਵੇਹ ਦੀ ਇਹ ਬਾਣੀ ਹੈ।

12“ਪਰ ਤੁਸੀਂ ਨਜ਼ੀਰ ਦੇ ਲੋਕਾਂ ਨੂੰ ਦਾਖ਼ਰਸ ਪਿਲਾਈ ਅਤੇ ਨਬੀਆਂ ਨੂੰ ਭਵਿੱਖਬਾਣੀ ਨਾ ਕਰਨ ਦਾ ਹੁਕਮ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.